ਧਰਮਿੰਦਰ ਦਿਓਲ ਨੂੰ ਚੇਤੇ ਆਏ ਪਿੰਡ ਦੇ ਗੱਡੇ ਤੇ ਬਲਦਾਂ ਦੀਆਂ ਦੌੜਾਂ, ਤਸਵੀਰ ਸਾਂਝੀ ਕਰ ਲਿਖੇ ਭਾਵੁਕ ਸ਼ਬਦ
ਬਾਲੀਵੁੱਡ ਦੇ ਹੀਮੈਨ ਧਰਮਿੰਦਰ ਦਿਓਲ ਜਿਹੜੇ ਸ਼ੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਨਵੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦੇ ਰਹਿੰਦੇ ਹਨ। ਆਪਣੇ ਪਿੰਡ ਦੀ ਮਿੱਟੀ ਨੂੰ ਹਮੇਸ਼ਾ ਯਾਦ ਕਰਦੇ ਧਰਮਿੰਦਰ ਦਿਓਲ ਨੇ ਇੱਕ ਹੋਰ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਉਹ ਗੱਡੇ ਤੇ ਬੈਲ ਗੱਡੀਆਂ 'ਤੇ ਬੈਠੇ ਨਜ਼ਰ ਆ ਰਹੇ ਹਨ। ਉਹਨਾਂ ਤਸਵੀਰ ਸਾਂਝੀ ਕਰਕੇ ਲਿਖਿਆ ਹੈ "ਗੱਡਾ,ਰੇਸ ਕਾਰਟ ਮੇਰੇ ਪਿੰਡ ਦੀਆਂ ਦਿਲ ਨੂੰ ਛੂਹਣ ਵਾਲੀਆਂ ਸਭ ਤੋਂ ਖ਼ੂਬਸੂਰਤ ਯਾਦਾਂ ਹਨ। ਜਿੰਨ੍ਹਾਂ ਮੈਂ ਇਹਨਾਂ ਨੂੰ ਦੇਖਦਾ ਹਾਂ ਉਹਨਾਂ ਹੀ ਮੈਨੂੰ ਯਾਦ ਆਉਂਦੀਆਂ ਹਨ। ਇਸ ਦੇ ਨਾਲ ਹੀ ਉਹਨਾਂ ਦੀ ਸ਼ਾਇਰੀ ਵੀ ਦੇਖਣ ਨੂੰ ਮਿਲ ਰਹੀ ਹੈ।
View this post on Instagram
ਹੋਰ ਵੇਖੋ : ਹੁਣ ਪਰੇਸ਼ਾਨ ਨਹੀਂ ਹੈਰਾਨ ਕਰਨ ਆ ਰਹੇ ਹਨ ਨਿੰਜਾ, ਜਲਦ ਲੈ ਕੇ ਆਉਣਗੇ ਗੀਤ 'ਬੇਗਾਨਾ'
ਧਰਮਿੰਦਰ ਦਿਓਲ ਹੁਣ ਆਪਣਾ ਜ਼ਿਆਦਾਤਰ ਸਮਾਂ ਆਪਣੇ ਫ਼ਾਰਮ ਹਾਊਸ ਤੇ ਕੁਦਰਤ ਦੇ ਵਿਚਕਾਰ ਬਤੀਤ ਕਰ ਰਹੇ ਹਨ। ਇਸ ਦੇ ਨਾਲ ਧਰਮਿੰਦਰ ਕੁਦਰਤੀ ਖੇਤੀ ਨਾਲ ਉਗਾਏ ਫ਼ਲ ਸਬਜ਼ੀਆਂ ਵੀ ਆਪਣੇ ਪਰਿਵਾਰ ਨੂੰ ਤਿਆਰ ਕਰਕੇ ਭੇਜਦੇ ਰਹਿੰਦੇ ਹਨ। ਉਮਰ ਦੇ ਇਸ ਪੜ੍ਹਾਅ 'ਤੇ ਬਾਲੀਵੁੱਡ 'ਚ ਵੱਡਾ ਨਾਮ ਧਰਮਿੰਦਰ ਦਿਓਲ ਆਪਣੇ ਲਈ ਜ਼ਿੰਦਗੀ ਦੇ ਖੂਬਸੂਰਤ ਪਲ ਬਿਤਾ ਰਹੇ ਹਨ ਤੇ ਪੁਰਾਣੀਆਂ ਯਾਦਾਂ ਨੂੰ ਯਾਦ ਕਰ ਰਹੇ ਹਨ।