ਬਾਲੀਵੁੱਡ 'ਚ ਰਹਿੰਦੇ ਹੋਏ ਵੀ ਜੱਟਾਂ ਵਾਲੇ ਸ਼ੌਂਕ ਪਾਲੇ ਹੋਏ ਹਨ ਧਰਮਿੰਦਰ ਨੇ , ਦੇਖੋ ਵੀਡਿਓ 

By  Rupinder Kaler March 19th 2019 10:28 AM

ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬੀਆਂ ਦੇ ਸ਼ੌਕ ਵੱਖਰੇ ਜੀ ਹਾਂ ਪੰਜਾਬੀ ਜਿੱਥੇ ਮਰਜੀ ਰਹਿਣ ਉਹਨਾਂ ਦੇ ਸ਼ੌਂਕ ਉਹੀ ਰਹਿੰਦੇ ਹਨ । ਇਸੇ ਤਰ੍ਹਾਂ ਦੇ ਕੁਝ ਸ਼ੌਂਕ ਬਾਲੀਵੁੱਡ ਐਕਟਰ ਧਰਮਿੰਦਰ ਨੂੰ ਵੀ ਹੈ । ਬਾਲੀਵੁੱਡ ਵਿੱਚ ਕਈ ਹਿੱਟ ਫ਼ਿਲਮਾਂ ਦੇਣ ਵਾਲੇ ਧਰਮਿੰਦਰ ਉਮਰ ਦੇ ਇਸ ਪੜਾਅ ਵਿੱਚ ਆਪਣੇ ਫਾਰਮ ਹਾਊਸ ਤੇ ਖੇਤੀ ਕਰ ਰਹੇ ਹਨ । ਉਹ ਅਕਸਰ ਆਪਣੇ ਫਾਰਮ ਹਾਊਸ ਦੀਆਂ ਵੀਡਿਓ ਸ਼ੇਅਰ ਕਰਦੇ ਰਹਿੰਦੇ ਹਨ । ਇਹਨਾਂ ਵਿਡਓ ਨੂੰ ਦੇਖਕੇ ਉਹਨਾਂ ਦੇ ਸ਼ੌਂਕ ਦਾ ਵੀ ਪਤਾ ਲੱਗਦਾ ਹੈ । ਧਰਮਿੰਦਰ ਦੀ ਨਵੀਂ ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਫਾਰਮ ਹਾਊਸ ਤੇ ਰੱਖੇ ਘੋੜੇ ਦੀ ਵੀਡਿਓ ਸ਼ੇਅਰ ਕੀਤੀ ਹੈ ।

https://www.instagram.com/p/BvLP3oZngpV/

ਇਸੇ ਤਰ੍ਹਾਂ ਦੀ ਇੱਕ ਵੀਡਿਓ ਵਿੱਚ ਉਹਨਾਂ ਨੇ ਆਪਣੇ ਕੁੱਤੇ ਨੂੰ ਵੀ ਦਿਖਾਇਆ ਹੈ ।ਘੋੜੇ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਪੰਜਾਬੀਆਂ ਨੂੰ ਘੋੜੀਆਂ ਰੱਖਣ ਦਾ ਸਭ ਪ੍ਰਚਲਿਤ ਸ਼ੌਂਕ ਹੈ । ਜਿਸ ਦਾ ਕਈ ਗਾਣਿਆਂ ਵਿੱਚ ਵੀ ਜ਼ਿਕਰ ਹੁੰਦਾ ਹੈ ।

https://www.instagram.com/p/BvLMCTcnJsK/

ਜੇਕਰ ਦੇਖਿਆ ਜਾਵੇ ਤਾਂ ਧਰਮਿੰਦਰ ਦੀ ਇਸ ਵੀਡਿਓ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਪੰਜਾਬੀਆਂ ਦੇ ਸ਼ੌਂਕ ਵੱਖਰੇ ।

Related Post