ਕੌਣ ਹੈ ਇਹ ਬੱਚੀ ਜਿਸ ਨੂੰ ਦੇਖ ਕੇ ਫੁੱਟ ਫੁੱਟ ਕੇ ਰੋ ਪਿਆ ਬਾਲੀਵੁੱਡ ਦਾ ਹੀ-ਮੈਨ ਧਰਮਿੰਦਰ
Rupinder Kaler
March 30th 2019 05:48 PM
ਵੱਡੇ ਪਰਦੇ ਤੇ ਭਾਵੇਂ ਧਰਮਿੰਦਰ ਦੀ ਸ਼ਵੀ ਹੀ-ਮੈਨ ਦੀ ਹੈ ਪਰ ਅਸਲ ਜ਼ਿੰਦਗੀ ਵਿੱਚ ਉਹ ਬਹੁਤ ਹੀ ਭਾਵੁਕ ਇਨਸਾਨ ਹਨ । ਉਹ ਜਦੋਂ ਵੀ ਸੋਸ਼ਲ ਮੀਡੀਆ ਤੇ ਸਾਹਮਣੇ ਆਉਂਦੇ ਹਨ ਉਹਨਾਂ ਦੀ ਜ਼ਿੰਦਗੀ ਦਾ ਇਹ ਪੱਖ ਦਿਖਾਈ ਦੇ ਜਾਂਦਾ ਹੈ । ਉਹ ਆਪਣੀ ਸ਼ਾਇਰੀ ਦੇ ਜ਼ਰੀਏ ਆਪਣੇ ਜ਼ਜਬਾਤਾਂ ਨੂੰ ਬਿਆਨ ਕਰਦੇ ਰਹਿੰਦੇ ਹਨ । ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਾਲੀਵੁੱਡ ਦੇ ਸਭ ਤੋਂ ਤਾਕਤਵਰ ਹੀਰੋ ਦੇ ਸੀਨੇ ਵਿੱਚ ਨਰਮ ਦਿਲ ਧੜਕਦਾ ਹੈ ।