ਪੋਤੇ ਦੀ ਫ਼ਿਲਮ ਨੂੰ ਲੈ ਕੇ ਧਰਮਿੰਦਰ ਹਨ ਉਤਸ਼ਾਹਿਤ,ਫ਼ਿਲਮ ਬਾਰੇ ਕੀ ਬੋਲੇ ਸੁਣੋ ਧਰਮਿੰਦਰ ਦੀ ਜ਼ੁਬਾਨੀ

By  Shaminder September 19th 2019 12:29 PM

ਅਕਸਰ ਵੇਖਣ 'ਚ ਆਉਂਦਾ ਹੈ ਕਿ ਦਿਓਲ ਪਰਿਵਾਰ ਮੀਡੀਆ ਤੋਂ ਦੂਰੀ ਬਣਾ ਕੇ ਰੱਖਦਾ ਹੈ ਅਤੇ ਲਾਈਮ ਲਾਈਟ 'ਚ ਆਉਣਾ ਇਸ ਪਰਿਵਾਰ ਨੂੰ ਪਸੰਦ ਨਹੀਂ ਹੈ । ਪਰ ਪਿਛਲੇ ਕੁਝ ਸਮੇਂ ਤੋਂ ਇਹ ਪਰਿਵਾਰ ਕਾਫੀ ਚਰਚਾ 'ਚ ਹੈ । ਸੰਨੀ ਦਿਓਲ ਦੇ ਰਾਜਨੀਤੀ 'ਚ ਆਉਣ ਤੋਂ ਬਾਅਦ ਇਹ ਪਰਿਵਾਰ ਲਗਾਤਾਰ ਸੁਰਖੀਆਂ 'ਚ ਹੈ ।ਅਦਾਕਾਰ ਧਰਮਿੰਦਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ ।

ਹੋਰ ਵੇਖੋ:ਪੋਤੇ ਦੀ ਫ਼ਿਲਮ ਪ੍ਰਮੋਸ਼ਨ ਦੌਰਾਨ ਇੰਝ ਰੋਣ ਲੱਗੇ ਧਰਮਿੰਦਰ ਕਿ ਸਨੀ ਦਿਓਲ ‘ਤੇ ਕਰਨ ਦਿਓਲ ਵੀ ਹੋਏ ਭਾਵੁਕ

https://www.instagram.com/p/B2UI4h-nwau/

ਜਿਸ 'ਚ ਉਹ ਆਪਣੇ ਪੋਤੇ ਦੀ ਫ਼ਿਲਮ 'ਪਲ-ਪਲ ਦਿਲ ਕੇ ਪਾਸ' ਬਾਰੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ 'ਚ ਉਹ ਦੱਸ ਰਹੇ ਨੇ ਕਿ 'ਕੱਲ੍ਹ ਰਾਤ ਉਨ੍ਹਾਂ ਨੇ ਪਲ-ਪਲ ਦਿਲ ਕੇ ਪਾਸ ਵੇਖੀ,ਮੇਰੇ ਤੋਂ ਰਿਹਾ ਨਹੀਂ ਗਿਆ ਇਸ ਲਈ ਸੋਚਿਆ ਕਿ ਤੁਹਾਨੂੰ ਜਾਣਕਾਰੀ ਦੇ ਦੇਵਾਂ"।

https://www.instagram.com/p/B2gegLxHiQg/

ਉਨ੍ਹਾਂ ਅੱਗੇ ਕਿਹਾ ਕਿ "ਇਹ ਫ਼ਿਲਮ ਨਹੀਂ ਅਸਲ ਕਹਾਣੀ ਹੈ"। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਮਾਤਾ ਪਿਤਾ ਅਤੇ ਬੱਚਿਆਂ ਦੇ ਆਪਸੀ ਪਿਆਰ ਨੂੰ ਦਿਖਾਉਂਦੀ ਹੈ । ਪਹਾੜਾਂ 'ਚ ਜ਼ਿੰਦਗੀ ਕਿੰਨੀ ਸੋਹਣੀ ਹੈ ਅਤੇ ਸ਼ਹਿਰਾਂ 'ਚ ਕੀ ਹੋ ਰਿਹਾ ਹੈ ।ਇਹ ਵੀ ਇਸ ਫ਼ਿਲਮ 'ਚ ਦਿਖਾਇਆ ਗਿਆ ਹੈ ।

https://www.instagram.com/p/B2EVMD5n67K/

ਦੱਸ ਦਈਏ ਕਿ ਧਰਮਿੰਦਰ ਏਨੀਂ ਦਿਨੀਂ ਆਪਣੇ ਫਾਰਮ ਹਾਊਸ ਤੋਂ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ । ਉਹ ਕੁਦਰਤ ਦੀ ਗੋਦ 'ਚ ਆਪਣਾ ਜ਼ਿਆਦਾ ਸਮਾਂ ਬਿਤਾ ਰਹੇ ਹਨ ।

Related Post