ਬਾਲੀਵੁੱਡ ਅਦਾਕਾਰ ਧਰਮਿੰਦਰ ਕੁਝ ਇਸ ਤਰ੍ਹਾਂ ਕਰਦੇ ਹਨ ਦਿਨ ਦੀ ਸ਼ੁਰੂਆਤ 

By  Rupinder Kaler June 21st 2019 10:43 AM

ਬਾਲੀਵੁੱਡ ਅਦਾਕਾਰ ਧਰਮਿੰਦਰ ਲਾਈਮ ਲਾਈਟ ਤੋਂ ਦੂਰ ਹੋ ਕੇ ਆਪਣੇ ਫਾਰਮ ਹਾਊਸ ਤੇ ਖੂਬ ਇਨਜੁਆਏ ਕਰ ਰਹੇ ਹਨ । ਉਹ ਅਕਸਰ ਆਪਣੇ ਫਾਰਮ ਹਾਊਸ ਦੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ, ਜਿੰਨਾਂ ਤੋਂ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਕਈ ਪੱਖ ਜਾਨਣ ਦਾ ਮੌਕਾ ਮਿਲਦਾ ਹੈ । ਧਰਮਿੰਦਰ ਇਸ ਫਾਰਮ ਹਾਊਸ ਵਿੱਚ ਸਬਜ਼ੀਆਂ ਉਗਾਉਂਦੇ ਹਨ ।

https://www.instagram.com/p/ByY7xxBHtJt/

ਪਸ਼ੂਆਂ ਨੂੰ ਚਾਰਾ ਪਾਉਂਦੇ ਹਨ । ਉਹ ਇਸ ਫਾਰਮ ਹਾਊਸ ਤੇ ਇੱਕ ਕਿਸਾਨ ਦੀ ਜ਼ਿੰਦਗੀ ਗੁਜ਼ਾਰ ਰਹੇ ਹਨ । ਉਹਨਾਂ ਨੇ ਇੱਕ ਹੋਰ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਹ ਵੀਡੀਓ ਤੜਕੇ ਸਵੇਰ ਦਾ ਹੈ । ਇਸ ਵੀਡੀਓ ਵਿੱਚ ਉਹ ਕਹਿ ਰਹੇ ਹਨ ਕਿ ਇਹ ਉਹ ਵੇਲਾ ਹੈ ਜਦੋਂ ਬੱਦਲ ਚੰਨ ਨਾਲ ਰੋਮਾਂਸ ਕਰਦੇ ਹਨ ਤੇ ਪੰਛੀ ਚਹਿਕਦੇ ਹਨ, ਤੇ ਉਹ ਪੰਛੀਆਂ ਦਾ ਇਹ ਸੰਗੀਤ ਸੁਣਨ ਲਈ ਸਵੇਰੇ ਉਠਦੇ ਹਨ ।

https://www.instagram.com/p/By9D0EnnTfb/

ਧਰਮਿੰਦਰ ਨੇ ਇਸ ਵੀਡੀਓ ਨੂੰ ਬਹੁਤ ਵਧੀਆ ਕੈਪਸ਼ਨ ਵੀ ਦਿੱਤਾ ਹੈ । ਧਰਮਿੰਦਰ ਨੇ ਇਹ ਵੀਡੀਓ ਸ਼ੇਅਰ ਕਰ ਕੇ ਸਾਨੂੰ ਸਾਰਿਆਂ ਨੂੰ ਇੱਕ ਮੈਸੇਜ ਦਿੱਤਾ ਹੈ ਕਿ ਕੁਦਰਤ ਨੇ ਸਾਨੂੰ ਬਹੁਤ ਨਿਆਮਤਾਂ ਦਿੱਤੀਆ ਹਨ ਤੇ ਇਹਨਾਂ ਨਿਆਮਤਾਂ ਦਾ ਸਾਨੂੰ ਮਜ਼ਾ ਲੈਣਾ ਚਾਹੀਦਾ ਹੈ ।

Related Post