ਧਰਮਿੰਦਰ ਨੇ ਵੀਡੀਓ ਸ਼ੇਅਰ ਕਰਕੇ ਦੱਸਿਆ ਕੀ ਹੁੰਦਾ ਹੈ ਮਾਂ ਦਾ ਪਿਆਰ 

By  Rupinder Kaler June 24th 2019 12:54 PM

ਬਾਲੀਵੁੱਡ ਅਦਾਕਾਰ ਧਰਮਿੰਦਰ ਨੇ ਇੱਕ ਵਾਰ ਫਿਰ ਆਪਣੇ ਟਵਿੱਟਰ ਤੇ ਆਪਣੇ ਫਾਰਮ ਹਾਊਸ ਦੀ ਵੀਡੀਓ ਸ਼ੇਅਰ ਕੀਤੀ ਹੈ । ਇਸ ਵਾਰ ਉਹਨਾਂ ਨੇ ਆਪਣੀ ਗਾਂ ਦੀ ਵੀਡੀਓ ਸ਼ੇਅਰ ਕੀਤੀ ਹੈ । ਧਰਮਿੰਦਰ ਵੱਲੋਂ ਸ਼ੇਅਰ ਕੀਤੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ।

https://www.instagram.com/p/ByY7xxBHtJt/

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਧਰਮਿੰਦਰ ਨੇ ਲਿਖਿਆ ਹੈ ਕਿ ਉਹਨਾਂ ਦੀ ਗਾਂ ਉਹਨਾਂ ਨੂੰ ਆਪਣੇ ਕੋਲ ਨਹੀਂ ਆਉਣ ਦੇ ਰਹੀ ਕਿਉਂਕਿ ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ, ਤੇ ਹਰ ਮਾਂ ਆਪਣੇ ਨਵਜਨਮੇ ਬੱਚੇ ਦਾ ਬਹੁਤ ਖਿਆਲ ਰੱਖਦੀ ਹੈ, ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਮਾਂ ਦਾ ਬੱਚੇ ਪ੍ਰਤੀ ਕਿੰਨਾ ਪਿਆਰ ਹੁੰਦਾ ਹੈ ।

https://twitter.com/aapkadharam/status/1142659465021288448

ਧਰਮਿੰਦਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਖ਼ਬਰਾਂ ਆ  ਰਹੀਆਂ ਹਨ ਕਿ ਦਰਮਿੰਦਰ ਸਲਮਾਨ ਖ਼ਾਨ ਦੀ ਫ਼ਿਲਮ ਦਬੰਗ-੩ ਵਿੱਚ ਉਸ ਦੇ ਪਿਤਾ ਦਾ ਕਿਰਦਾਰ ਨਿਭਾਅ ਸਕਦੇ ਹਨ ।

https://www.instagram.com/p/Bw4Dj0GHLnX/

ਇਸ ਤੋਂ ਪਹਿਲਾਂ ਸਲਮਾਨ ਖ਼ਾਨ ਦੀ ਫ਼ਿਲਮ ਵਿੱਚ ਵਿਨੋਦ ਖੰਨਾ ਨੇ ਸਲਮਾਨ ਦੇ ਪਿਤਾ ਦਾ ਕਿਰਦਾਰ ਨਿਭਾਇਆ ਸੀ ਤੇ ਹੁਣ ਵਿਨੋਦ ਖੰਨਾ ਦੀ ਥਾਂ ਧਰਮਿੰਦਰ ਲੈ ਸਕਦੇ ਹਨ ।

Related Post