ਅਦਾਕਾਰੀ ਦੇ ਨਾਲ-ਨਾਲ ਲਿਖਣ ਦਾ ਵੀ ਸ਼ੌਕ ਰੱਖਦੇ ਨੇ ਧਰਮਿੰਦਰ,ਵੇਖੋ ਧਰਮਿੰਦਰ ਦੀ ਦਿਲ ਛੂਹ ਲੈਣ ਵਾਲੀ ਸ਼ਾਇਰੀ 

By  Shaminder February 23rd 2019 02:09 PM

ਮਸ਼ਹੂਰ ਅਦਾਕਾਰ ਧਰਮਿੰਦਰ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਇੱਕ ਵਧੀਆ ਸ਼ਾਇਰ ਵੀ ਨੇ । ਫ਼ੁਰਸਤ ਦੇ ਪਲਾਂ 'ਚ ਉਹ ਲਿਖਣਾ ਪਸੰਦ ਕਰਦੇ ਨੇ । ਆਪਣੇ ਫਾਰਮ ਹਾਊਸ 'ਤੇ ਉਹ ਅਕਸਰ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਨਜ਼ਰ ਆ ਜਾਂਦੇ ਨੇ । ਉਹ ਆਪਣੇ ਵੀਡੀਓਜ਼ ਫੈਨਸ ਲਈ ਸਾਂਝੇ ਕਰਦੇ ਰਹਿੰਦੇ ਨੇ । ਹੁਣ ਉਨ੍ਹਾਂ ਨੇ ਆਪਣਾ ਇੱਕ ਹੋਰ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ:ਸ਼ੈਰੀ ਮਾਨ ਨੇ ਚਿੜੇ ਨੂੰ ਕੁਝ ਇਸ ਤਰ੍ਹਾਂ ਪਾਈ ਵੰਗਾਰ ਕਿ ਮਨਾ ਨਹੀਂ ਕਰ ਪਾਇਆ ਚਿੜਾ,ਵੇਖੋ ਵੀਡੀਓ

https://www.instagram.com/p/BtztnmbHKYK/

ਇਸ ਵੀਡੀਓ 'ਚ ਉਹ ਆਪਣੀ ਲੇਖਣੀ ਦੀਆਂ ਕੁਝ ਲਾਈਨਾਂ ਸਾਂਝੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ 'ਚ ਉਹ ਕਹਿ ਰਹੇ ਨੇ "ਮਾਸੂਮ ਸੀ ਉਮਰ ਥੀ ਮੇਰੀ,ਵੋ ਕਯਾ ਥੀ ਪਤਾ ਨਹੀਂ…ਪਾਸ ਜਾਨੇ ਕੋ ਜਿਸਕੇ ਸਾਥ ਬੈਠਨੇ ਕੋ ਜਿਸ ਕੇ ਜੀ ਚਾਹਤਾ ਥਾ,ਵੋ ਤਾਲਿਬਾ ਥੀ ਆਠਵੀਂ ਕੀ ਮੈਂ ਛਠੀ ਮੇਂ ਪੜਤਾ ਥਾ,ਹਮਾਰੇ ਸਕੂਲ ਟੀਚਰ ਕੀ ਬੇਟੀ ਥੀ ਨਾਮ ਹਮੀਦਾ ਥਾ ਯੂੰ  ਹੀ ਮੁਸਕਰਾ ਦੇਤੀ,ਮੈਂ ਪਾਸ ਚਲਾ ਜਾਤਾ ਵੋਹ ਚੁੱਪ ਰਹਿਤੀ ਮੈਂ ਸਿਰ ਝੁਕਾ ਲੇਤਾ।ਪਾਂਵ ਕੇ ਅੰਗੂਠੇ ਸੇ ਜ਼ਮੀਂ ਕੁਰੇਦਤਾ ਰਹਿਤਾ" ।

ਹੋਰ ਵੇਖੋ:ਬੋਹੀਮੀਆ ਨੇ ਆਪਣੇ ਨਵੇਂ ਗੀਤ ‘ਚ ਆਪਣੇ ਸਟ੍ਰਗਲ ਦੇ ਦਿਨਾਂ ਨੂੰ ਕੀਤਾ ਯਾਦ,ਵੇਖੋ ਵੀਡੀਓ

https://www.instagram.com/p/Btx7IEfHdmg/

ਧਰਮਿੰਦਰ ਨੇ ਇਨਾਂ ਖ਼ੁਬਸੂਰਤ ਲਾਈਨਾਂ 'ਚ ਆਪਣੇ ਬਚਪਨ ਦੀਆਂ ਯਾਦਾਂ ਤਾਜ਼ਾ ਕੀਤੀਆਂ ਨੇ ਜਾਂ ਉਨ੍ਹਾਂ ਦੇ ਕਵੀ ਮਨ ਦੀ ਕਲਪਨਾ ਹੈ ਇਹ ਤਾਂ ਧਰਮਿੰਦਰ ਹੀ ਦੱਸ ਸਕਦੇ ਨੇ ।

Related Post