ਧਰਮਿੰਦਰ ਨੇ ਵੀਡੀਓ ਸਾਂਝੀ ਕਰਕੇ ਸੁਣਾਈ ਆਪ ਬੀਤੀ, ਕਿਹਾ ਹਰ ਮੋੜ ’ਤੇ ਮਿਲਦੇ ਹਨ ਧੋਖੇਬਾਜ਼

By  Rupinder Kaler September 3rd 2020 02:12 PM

ਧਰਮਿੰਦਰ ਭਾਵੇਂ ਫ਼ਿਲਮਾਂ ਤੋਂ ਦੂਰ ਹਨ ਪਰ ਸੋਸ਼ਲ ਮੀਡੀਆ ਦੇ ਜ਼ਰੀਏ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੇ ਰਹਿੰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਆਪਣੇ ਪ੍ਰਸ਼ੰਸਕਾਂ ਨੂੰ ਨਸੀਹਤ ਦਿੰਦੇ ਹੋਏ ਕਹਿ ਰਹੇ ਹਨ ਕਿ ਉਹ ਧੋਖੇਬਾਜ਼ਾਂ ਤੋਂ ਬੱਚ ਕੇ ਰਹਿਣ । ਉਹਨਾਂ ਨੇ ਕਿਹਾ ਕਿ ਜ਼ਿੰਦਗੀ ਦੇ ਹਰ ਮੋੜ ਤੇ ਤੁਹਾਨੂੰ ਧੋਖੇਬਾਜ਼ ਮਿਲਣਗੇ । ਤੁਸੀਂ ਸਿਰਫ ਇਹਨਾਂ ਤੋਂ ਬਚਣਾ ਹੈ । ਤੁਸੀਂ ਮੇਰੇ ਆਪਣੇ ਹੋ ਇਸੇ ਲਈ ਤੁਹਾਨੂੰ ਆਪ ਬੀਤੀ ਸੁਣਾ ਰਿਹਾ ਹਾਂ ।

https://twitter.com/aapkadharam/status/1300227568579170304

ਧਰਮਿੰਦਰ ਦੀ ਇਸ ਵੀਡੀਓ ਨੇ ਲੋਕਾਂ ਦਾ ਖੂਬ ਧਿਆਨ ਖਿਚਿਆ ਹੈ ਤੇ ਲੋਕ ਇਸ ਤੇ ਜ਼ਬਰਦਸਤ ਕਮੈਂਟ ਵੀ ਕਰ ਰਹੇ ਹਨ । ਇੱਕ ਸ਼ੇਅਰ ਬੋਲਦੇ ਹੋਏ ਧਰਮਿੰਦਰ ਨੇ ਕਿਹਾ ਕੋਰੋਨਾ ਵਾਇਰਸ ਤੋਂ ਬਚਣਾ ਪਰ ਧੋਖੇਬਾਜ਼ਾ ਤੋਂ ਜ਼ਿਆਦਾ ਬਚਣਾ । ਧਰਮਿੰਦਰ ਦੇ ਇਸ ਅੰਦਾਜ਼ ਨੂੰ ਦੇਖਕੇ ਉਹਨਾਂ ਦੇ ਪ੍ਰਸ਼ੰਸਕ ਖੂਬ ਤਾਰੀਫ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾ ਕਿ ਧਰਮਿੰਦਰ ਜ਼ਿਆਦਾ ਸਮਾਂ ਆਪਣੇ ਫਾਰਮ ਹਾਊਸ ਤੇ ਹੀ ਬਿਤਾਉਂਦੇ ਹਨ ।

https://twitter.com/aapkadharam/status/1301362572587798529

Related Post