ਆਖਿਰ ਕੀ ਕਿਹਾ ਅਨੁਪਮ ਖੇਰ ਨੇ ਧਰਮਿੰਦਰ ਬਾਰੇ ਇਸ ਮੁਲਾਕਾਤ ਦੇ ਬਾਅਦ

By  Parkash Deep Singh October 27th 2017 01:12 PM

ਹਿੰਦੀ ਫਿਲਮ ਜਗਤ ਦੇ ਮਸ਼ਹੂਰ ਕਲਾਕਾਰ ਅਨੁਪਮ ਖੇਰ ਆਪਣੀ ਕਮਾਲ ਦੀ ਅਦਾਕਾਰੀ ਦੇ ਨਾਲ-ਨਾਲ ਆਪਣੇ ਬੇਬਾਕ ਅੰਦਾਜ਼ ਵਾਰੇ ਵੀ ਜਾਣੇ ਜਾਂਦੇ ਨੇ | 'ਤੇਰਾ ਮੇਰਾ ਕਿ ਰਿਸ਼ਤਾ, ਯਾਰਾਂ ਨਾਲ ਬਹਾਰਾਂ' ਵਰਗੀਆਂ ਪੰਜਾਬੀ ਫ਼ਿਲਮਾਂ ਚ ਮੁੱਖ ਭੂਮਿਕਾ ਨਿਭਾ ਚੁੱਕੇ ਅਨੁਪਮ ਖੇਰ ਦੀ ਪਿਛਲੇ ਦਿਨੀ ਧਰਮਿੰਦਰ ਨਾਲ ਮੁਲਾਕਾਤ ਹੋਈ |

ਕਲਕੱਤਾ ਵਿਚ ਇਕ ਈਵੈਂਟ ਦੇ ਦੌਰਾਨ ਅਨੁਪਮ ਖੇਰ ਨੇ ਆਪਣੀ 'ਤੇ ਧਰਮਿੰਦਰ ਇਸ ਮੁਲਾਕਾਤ ਦੀ ਇੱਕ ਫੋਟੋ ਟਵਿੱਟਰ ਤੇ ਸ਼ੇਅਰ ਕਰਦਿਆਂ ਕਿਹਾ ਕਿ ਧਰਮਿੰਦਰ ਦਿਲ ਦੇ ਸੱਚੇ 'ਤੇ ਬਹੁਤ ਹੀ ਆਕਰਸ਼ਕ ਸ਼ਖ੍ਸਿਯਤ ਦੇ ਮਾਲਿਕ ਨੇ |

ਧਰਮਿੰਦਰ 'ਤੇ ਅਨੁਪਮ ਖੇਰ ਇਕੱਠੇ ਕਈ ਫ਼ਿਲਮਾਂ ਚ ਕੰਮ ਕਰ ਚੁੱਕੇ ਨੇ | ਧਰਮਿੰਦਰ ਜਿੱਥੇ ਯਮਲਾ ਪਗਲਾ ਦੀਵਾਨਾ 3 ਦੀ ਸ਼ੂਟਿੰਗ 'ਚ ਵਿਅਸਤ ਨੇ, ਅਨੁਪਮ ਖੇਰ ਅੱਜ-ਕੱਲ The Accidental Spy ਦੀ ਸ਼ੂਟਿੰਗ ਕਰ ਰਹੇ ਨੇ ਜਿਸ ਵਿਚ ਉਹ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ |

 

Related Post