ਜਾਣੋ ਬੱਬਲ ਰਾਏ ਅਤੇ ਕੌਰ ਬੀ ਕਿਵੇਂ ਮਨਾ ਰਹੇ ਨੇ ਲੋਹੜੀ ਦਾ ਤਿਓਹਾਰ

By  Gourav Kochhar January 13th 2018 05:49 AM

ਤਿਓਹਾਰ ਮਨੁੱਖ ਦੇ ਜੀਵਨ ਵਿਚ ਇਕ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਇਸ ਤੋਂ ਸਾਨੂੰ ਮੌਕਾ ਮਿਲਦਾ ਹੈ ਪਰਿਵਾਰ ਨਾਲ ਇਕ ਜੁੱਟ ਹੋਣ ਦਾ, ਖੁਸ਼ੀਆਂ ਮਨਾਉਣ ਦਾ, ਨੱਚਣ ਦਾ ਅਤੇ ਹਸਣ ਦਾ | ਪਰ ਲੋਹੜੀ ਇਕ ਅਜਿਹਾ ਤਿਓਹਾਰ ਹੈ ਜਿਸਦਾ ਹਰ ਇਕ ਪੰਜਾਬੀ ਨੂੰ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ | ਇਸ ਦਿਨ ਲੋਕ ਪਤੰਗ ਉਡਾਉਂਦੇ ਹਨ, ਅਤੇ ਸ਼ਾਮ ਵੇਲੇ ਧੂਣੀ ਬਾਲ ਕੇ ਉਸਦੇ ਆਲੇ-ਦੁਆਲੇ ਨੱਚਦੇ ਹਨ, ਢੋਲ ਵਜਦੇ ਹਨ | ਤਿਲ, ਗੱਚਕ, ਮੂੰਗਫਲੀ, ਗੁੜ ਅਤੇ ਫੁੱਲੀਆਂ, ਇਹ ਸੱਭ ਲੋਹੜੀ ਤਿਓਹਾਰ ਨੂੰ ਹਰ ਇਕ ਦਾ ਪਸੰਦੀਦਾ ਤਿਓਹਾਰ ਬਣਾਉਂਦਾ ਹੈ |

ਇਸ ਸ਼ੁਭ ਅਵਸਰ ਤੇ PTC Punjabi ਚੈੱਨਲ ਨੇ ਇਕ ਪਹਿਲ ਕਿੱਤੀ ਹੈ | ‘ਜਯੋਤੀ ਸ੍ਵਰੂਪ ਕਨਿਆ ਆਸਰਾ ਸੋਸਾਇਟੀ’ ਵਿਚ ਵੱਸ ਰਹੀਆਂ ਖੁਸ਼ੀਆਂ ਤੋਂ ਵੰਚਿਤ ਕੁੜੀਆਂ ਨੂੰ ਇਸ ਲੋਹੜੀ ਦੇ ਤਿਓਹਾਰ ਤੇ ਪੰਜਾਬੀ ਸਿਤਾਰਿਆਂ ਨਾਲ ਮਿਲਵਾਇਆ | ਜਿਸ ਨਾਲ ਬੱਬਲ ਰਾਏ ਤੇ ਕੌਰ ਬੀ ਨੇ ਇਨ੍ਹਾਂ ਕੁੜੀਆਂ ਨਾਲ ਨੱਚ ਕੇ ਅਤੇ ਗਾ ਕੇ ਲੋਹੜੀ ਮਨਾਈ |

‘ਜਯੋਤੀ ਸ੍ਵਰੂਪ ਕਨਿਆ ਆਸਰਾ ਸੋਸਾਇਟੀ’, ਇਕ ਐਨ.ਜੀ.ਓ. ਹੈ ਜੋ 1998 ਤੋਂ ਕੁੜੀਆਂ ਦੇ ਅਧਿਕਾਰਾਂ ਲਈ ਕੰਮ ਕਰ, ਸੁਸਾਇਟੀ 'ਚ ਮਹੱਤਵਪੂਰਨ ਯੋਗਦਾਨ ਦੇ ਰਹੀ ਹੈ | ਇਹ ਐਨ.ਜੀ.ਓ ਵਰਤਮਾਨ ਵਿੱਚ 120 ਕੁੜੀਆਂ ਨੂੰ ਸਿੱਖਿਆ ਆਦਿ ਪ੍ਰਦਾਨ ਕਰ ਰਹੀ ਹੈ |

ਪੰਜਾਬੀ ਗਾਇਕ ਬੱਬਲ ਰਾਏ ਤੇ ਕੌਰ ਬੀ ਨੇ ਇਨ੍ਹਾਂ ਕੁੜੀਆਂ ਦੇ ਨਾਲ ਗੀਤ ਗਾਏ, ਸੈਲਫੀਆਂ ਲਿੱਤੀਆਂ ਤੇ ਭੰਗੜੇ ਪਾਏ | ‘ਜਯੋਤੀ ਸ੍ਵਰੂਪ ਕਨਿਆ ਆਸਰਾ ਸੋਸਾਇਟੀ’ ਦੀ ਕੁੜੀਆਂ ਨੇ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦੇ ਸੱਭ ਤੋਂ ਹਸੀਨ ਪਲ ਹੈ ਤੇ ਉਨ੍ਹਾਂ ਨੇ PTC Punjabi ਨੂੰ ਇਸ ਪ੍ਰੋਗਰਾਮ ਨੂੰ ਆਯੋਜਿਤ ਕਰਣ ਲਈ ਵੀ ਧੰਨਵਾਦ ਕੀਤਾ |

Related Post