ਜਾਣੋ ਕਿਹੜੇ ਲਵ ਦਾ ਟੈਟੂ ਬਣਵਾ ਰਹੀ ਹੈ ਇਹ ਫ਼ਿਲਮੀ ਅਦਾਕਾਰਾ

By  Gourav Kochhar December 21st 2017 06:57 AM

ਧ੍ਰਿਤੀ ਸਹਾਰਨ ਦਾ ਨਾਂ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੋਏਗਾ, ਤੇ ਤੁਸੀਂ ਸਾਰਿਆਂ ਨੇ ਇਨ੍ਹਾਂ ਦੀ ਅਦਾਕਾਰੀ ਦੇ ਜਲਵੇ ਵੇਖ ਲਏ ਹੋਣੇ | ਪਰ ਹੁਣ ਤੁਸੀਂ ਇੰਨਾ ਦੀ ਸੁਰੀਲੀ ਆਵਾਜ਼ ਦਾ ਜਾਦੂ ਦੇਖੋਗੇ | ਜੀ ਹਾਂ ਹਰੀਸ਼ ਵਰਮਾ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਦਾ ਇਕ ਹੋਰ ਕਲਾਕਾਰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਐਂਟਰੀ ਕਰ ਚੁਕਿਆ ਹੈ | ਧ੍ਰਿਤੀ ਨੇ ਇਸ ਗੀਤ ਤੋਂ ਪਹਿਲਾਂ ਸਾਊਥ ਤੇ ਪੰਜਾਬੀ ਫ਼ਿਲਮਾਂ ਦੇ ਵਿਚ ਆਪਣੀ ਅਦਾਕਾਰੀ ਦੇ ਨਾਲ ਕਮਾਲ ਕਿੱਤਾ ਹੋਇਆ ਹੈ |

ਉਨ੍ਹਾਂ ਦੇ ਆਉਣ ਵਾਲੇ ਪਹਿਲੇ ਗੀਤ ਦਾ ਨਾਂ ਹੈ “ਲਵ ਦਾ ਟੈਟੂ Love Da Tattoo” | ਇਹ ਗੀਤ 23 ਦਸੰਬਰ ਤੋਂ PTC Punjabi ਅਤੇ PTC Chak De ਚੈਨਲ ਤੇ ਐਕਸਕਲੂਸੀਵ ਚਲੁਗਾ | ਇਸ ਕਰਕੇ ਤਿਆਰ ਹੋ ਜਾਓ ਇਕ ਹੋਰ ਧ੍ਰਿਤੀ ਦੀ ਗਾਇਕੀ ਨੂੰ ਸੁਨਣ ਦੇ ਲਈ |

Related Post