ਹਿਮਾਂਸ਼ੀ ਖੁਰਣਾ ਨੇ ਇਸ ਬੰਦੇ ਦੇ ਦਬਾਅ ਵਿੱਚ ਆਸਿਮ ਨਾਲ ਕੀਤਾ ਪਿਆਰ ਦਾ ਇਜ਼ਹਾਰ …! ਵੀਡੀਓ ਹੋ ਰਿਹਾ ਹੈ ਵਾਇਰਲ

By  Rupinder Kaler February 13th 2020 12:28 PM

ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਦਾ ਰਿਸ਼ਤਾ ਕਾਫੀ ਸੁਰਖੀਆਂ ਵਿੱਚ ਹੈ । ਇਸ ਜੋੜੇ ਦੇ ਰਿਸ਼ਤੇ ਵਿੱਚ ਕਾਫੀ ਉਤਰਾਅ ਚੜਾਅ ਆਏ ਹਨ । ਇਸ ਦੇ ਬਾਵਜੂਦ ਦੋਹਾਂ ਦੀ ਲਵ ਸਟੋਰੀ ਬਰਕਰਾਰ ਰਹੀ । ਆਸਿਮ ਨੇ ਹਿਮਾਂਸ਼ੀ ਨੂੰ ਸਭ ਦੇ ਸਾਹਮਣੇ ਪ੍ਰਪੋਜ ਕੀਤਾ ਸੀ । ਪਰ ਹਿਮਾਂਸ਼ੀ ਨੇ ਉਸ ਸਮੇਂ ਕੁਝ ਕਮਿਟਮੈਂਟ ਕਰਨ ਤੋਂ ਨਾਂਹ ਕਰ ਦਿੱਤੀ ਸੀ ਤੇ ਸੋਚਣ ਲਈ ਕੁਝ ਸਮਾਂ ਮੰਗਿਆ ਸੀ ।

https://www.instagram.com/p/B8dcvJXAIeB/

ਪਰ ਹੁਣ ਇਸ ਗੱਲ ਨੂੰ ਲੈ ਕੇ ਇੱਕ ਹੋਰ ਖੁਲਾਸਾ ਹੋਇਆ ਹੈ ਤੇ ਇਹ ਖੁਲਾਸਾ ਖੁਦ ਹਿਮਾਂਸ਼ੀ ਨੇ ਕੀਤਾ ਹੈ । ਦਰਅਸਲ ਹਿਮਾਂਸ਼ੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਹਿਮਾਂਸ਼ੀ ਕਹਿ ਰਹੀ ਹੈ ਕਿ ਉਸ ਨੇ ਆਸਿਮ ਨੂੰ ਆਈ ਲਵ ਯੂ ਸਲਮਾਨ ਖ਼ਾਨ ਦੇ ਦਬਾਅ ਵਿੱਚ ਕਿਹਾ ਹੈ ।

https://www.instagram.com/p/B8dX24tANtJ/

ਇਸ ਵੀਡੀਓ ਵਿੱਚ ਹਿਮਾਂਸ਼ੀ ਕਹਿ ਰਹੀ ਹੈ ਕਿ ‘ਮੈਂ ਆਪਣੇ ਤੇ ਆਸਿਮ ਦੇ ਰਿਸ਼ਤੇ ਦੇ ਸਬੰਧ ਵਿੱਚ ਦੋਹਾਂ ਪਰਿਵਾਰਾਂ ਦੇ ਸਾਹਮਣੇ ਸਭ ਕੁਝ ਸਾਫ ਕਰਨਾ ਚਾਹੁੰਦੀ ਸੀ । ਪਰ ਸ਼ੋਅ ਦੌਰਾਨ ਸਲਮਾਨ ਖ਼ਾਨ ਨੇ ਕਈ ਸਵਾਲ ਉਠਾ ਦਿੱਤੇ ਜਿਸ ਕਰਕੇ ਉਸ ਨੂੰ ਰਿਸ਼ਤੇ ਲਈ ਹਾਂ ਕਹਿ ਦਿੱਤੀ’ ।

https://www.instagram.com/p/B8GsGexBx9l/?utm_source=ig_embed

Related Post