ਪ੍ਰਿਯੰਕਾ ਚੋਪੜਾ-ਨਿਕ ਜੋਨਸ ਨੇ ਕਰਵਾਇਆ ਸੀਕਰੇਟ ਵਿਆਹ ! ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰਾਂ   

By  Shaminder October 23rd 2018 01:30 PM

ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਦੇ ਪਵਿੱਤਰ ਰਿਸ਼ਤੇ 'ਚ ਬੱਝਣ ਦੀਆਂ ਖਬਰਾਂ ਲਗਾਤਾਰ ਵਾਇਰਲ ਹੋ ਰਹੀਆਂ ਨੇ ਪਰ ਇਸੇ ਦੌਰਾਨ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਦੋਨਾਂ ਨੇ ਸੀਕਰੇਟ ਵਿਆਹ ਕਰਵਾ ਲਿਆ ਹੈ ਅਤੇ ਦੋਵਾਂ ਨੇ ਲਾਸ ਵੇਗਾਸ 'ਚ ਵਿਆਹ ਕਰਵਾ ਲਿਆ ਹੈ ।ਇਰਾਨ ਦੇ ਇੱਕ ਅਦਾਕਾਰ ਏਸ਼ਲੇ ਬੇਨਸਨ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਨ੍ਹਾਂ ਤਸਵੀਰਾਂ 'ਚ ਪ੍ਰਿਯੰਕਾ ਹੱਥਾਂ 'ਚ ਲਾਲ ਗੁਲਾਬ ਫੜੀ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਦੇ ਸਿਰ 'ਤੇ ਇੱਕ ਖੂਬਸੂਰਤ ਕਰਾਊਨ ਹੈ ।

ਤਸਵੀਰ 'ਚ ਪ੍ਰਿਯੰਕਾ ਨਿਕ ਦੇ ਕਾਫੀ ਨਜ਼ਦੀਕ ਨਜ਼ਰ ਆ ਰਹੀ ਹੈ । ਦੱਸ ਦਈਏ ਕਿ ਸਾਲ ਦੋ ਹਜ਼ਾਰ ਤੇਰਾਂ 'ਚ ਇੱਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਪ੍ਰਿਯੰਕਾ ਨੇ ਕਿਹਾ ਸੀ ਕਿ ਉਹ ਲਾਸ ਵੇਗਾਸ 'ਚ ਕਿਸੇ ਚਰਚ 'ਚ ਵਿਆਹ ਕਰਨਾ ਚਾਹੇਗੀ । ਇਸ ਸਭ ਦਰਮਿਆਨ ਭਾਰਤ 'ਚ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਕਿਆਸਾਂ ਦਾ ਸਿਲਸਿਲਾ ਜਾਰੀ ਹੈ । ਕੁਝ ਲੋਕ ਦੋ ਦਸੰਬਰ ਨੂੰ ਪ੍ਰਿਯੰਕਾ ਦੇ ਰਾਜਸਥਾਨ 'ਚ ਵਿਆਹ ਰਚਾਉਣ ਦੀ ਗੱਲ ਆਖ ਰਹੇ ਨੇ ਜਦਕਿ ਕੁਝ ਰਿਪੋਰਟਾਂ ਮੁਤਾਬਕ ਦੋਵੇਂ ੧੪-੧੫ ਨਵੰਬਰ ਨੂੰ ਵਿਆਹ ਕਰਵਾ ਸਕਦੇ ਨੇ । ਪਰ ਇਨ੍ਹਾਂ ਵਿਚੋਂ ਕਿਸੇ ਇੱਕ ਵੀ ਤਰੀਕ ਦੀ ਪੁਸ਼ਟੀ ਇਸ ਜੋੜੇ ਵੱਲੋਂ ਨਹੀਂ ਕੀਤੀ ਗਈ ।

Priyanka Chopra | Nick Jones

Related Post