ਕੀ ਤੁਸੀਂ ਜਾਣਦੇ ਹੋ ਸਾਡੇ ਦੇਸ਼ ’ਚ ਕਿੱਥੇ ਹੈ ਏਸ਼ੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ, ਇਸ ਵਜ੍ਹਾ ਕਰਕੇ ਜ਼ਮੀਨ ਦੇ ਹੇਠਾਂ ਬਣਾਈ ਗਈ ਹੈ ਲਾਇਬ੍ਰੇਰੀ

By  Rupinder Kaler September 2nd 2020 12:32 PM

ਕੋਈ ਕਿਤਾਬਾਂ ਨੂੰ ਪਸੰਦ ਕਰਦਾ ਹੋਵੇ ਜਾਂ ਨਾ ਪਰ ਲਾਇਬ੍ਰੇਰੀ ਤੋਂ ਬਿਨ੍ਹਾਂ ਕਿਸੇ ਦਾ ਨਹੀਂ ਸਰਦਾ । ਲਾਇਬ੍ਰੇਰੀ ਵਿੱਚ ਕੋਈ ਕਿਤਾਬਾਂ ਪੜ੍ਹਨ ਜਾਂਦਾ ਹੈ ਜਾਂ ਕੋਈ ਸਕੂਨ ਦੇ ਪਲ ਗੁਜ਼ਾਰਨ ਲਈ ਜਾਂਦਾ ਹੈ । ਕੁਝ ਤਾਂ ਇਸ ਤਰ੍ਹਾਂ ਦੇ ਲੋਕ ਹੁੰਦੇ ਹਨ ਜਿਹੜੇ ਸਿਰਫ਼ ਸੌਂਣ ਲਈ ਹੀ ਜਾਂਦੇ ਹਨ । ਦੁਨੀਆਂ ਵਿੱਚ ਬਹੁਤ ਸਾਰੀਆਂ ਲਾਇਬ੍ਰੇਰੀਆਂ ਹਨ ਜਿਹੜੀਆਂ ਆਪਣੇ ਅਕਾਰ ਜਾਂ ਪ੍ਰਕਾਰ ਲਈ ਜਾਣੀਆਂ ਜਾਂਦੀਆਂ ਹਨ ।

https://twitter.com/my_rajasthan/status/747386826470600704

ਪਰ ਇਹਨਾਂ ਸਾਰੀਆਂ ਲਾਇਬ੍ਰੇਰੀਆਂ ਵਿੱਚ ਇੱਕ ਹੀ ਚੀਜ਼ ਹੁੰਦੀ ਹੈ ਉਹ ਹੈ ਗਿਆਨ । ਪਰ ਸਾਡੇ ਦੇਸ਼ ਵਿੱਚ ਇੱਕ ਲਾਈਬਰੇਰੀ ਇਸ ਤਰ੍ਹਾਂ ਦੀ ਹੈ ਜਿਹੜੀ ਆਪਣੇ ਵਿਸ਼ਾਲ ਅਕਾਰ ਲਈ ਤਾਂ ਜਾਣੀ ਜਾਂਦੀ ਹੈ ਪਰ ਉਹ ਜ਼ਮੀਨ ਦੇ ਥੱਲੇ ਹੈ । ਰਾਜਸਥਾਨ ਦੇ ਜੈਸਲਮੇਰ ਦਾ ਇੱਕ ਪਿੰਡ ਹੈ ਭਾਦਰਿਆ ਜਿਸ ਦੀ ਜ਼ਮੀਨ ਦੇ ਹੇਠ ਬਹੁਤ ਹੀ ਵੱਡੇ ਅਕਾਰ ਦੀ ਲਾਇਬ੍ਰੇਰੀ ਬਣੀ ਹੋਈ ਹੈ । ਇਸ ਵਿੱਚ ਨੌ ਲੱਖ ਤੋਂ ਵੱਧ ਕਿਤਾਬਾਂ ਹਨ । ਇਸ ਵਿੱਚ 4 ਹਜ਼ਾਰ ਲੋਕਾਂ ਦੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ ।

ਇਸੇ ਕਰਕੇ ਇਸ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਹੋਣ ਦਾ ਵੀ ਮਾਣ ਹਾਸਲ ਹੈ । ਇੱਕ ਮੰਦਰ ਦੇ ਥੱਲੇ ਬਣੀ ਇਹ ਲਾਇਬ੍ਰੇਰੀ ਜ਼ਮੀਨ ਤੋਂ 16 ਫੁੱਟ ਹੇਠਾਂ ਬਣੀ ਹੈ ਜਿਸ ਕਰਕੇ ਇਹ ਜਗ੍ਹਾ ਠੰਡੀ ਰਹਿੰਦੀ ਹੈ ।ਇਸ ਲਾਇਬ੍ਰੇਰੀ ਦਾ ਨਿਰਮਾਣ ਹਰਬੰਸ ਸਿੰਘ ਨਿਰਮਾਣ ਉਰਫ ਭਾਦਰਿਆ ਮਹਾਰਾਜ ਨੇ ਕਰਵਾਇਆ ਸੀ । ਉਹਨਾਂ ਨੂੰ ਪੜ੍ਹਨ ਦਾ ਸ਼ੌਂਕ ਸੀ ਜਿਸ ਕਰਕੇ ਉਹਨਾਂ ਨੇ ਦੁਨੀਆ ਭਰ ਤੋਂ ਕਿਤਾਬਾਂ ਇੱਕਠੀਆਂ ਕਰਕੇ ਇਹ ਲਾਇਬ੍ਰੇਰੀ ਬਣਵਾਈ ਸੀ ।

Related Post