ਅੰਮ੍ਰਿਤਸਰ ‘ਚ ਪੈਦਾ ਹੋਇਆ ਸੀ ਦੰਗਲ ਦਾ ਬੇਤਾਜ ਬਾਦਸ਼ਾਹ ਗਾਮਾ ਪਹਿਲਵਾਨ, ਦੁਨੀਆ ਦਾ ਕੋਈ ਪਹਿਲਵਾਨ ਨਹੀਂ ਸੀ ਹਰਾ ਸਕਿਆ

By  Shaminder June 24th 2022 03:51 PM -- Updated: June 24th 2022 03:54 PM

ਅੱਜ ਕੱਲ੍ਹ ਹਰ ਕੋਈ ਜਿੰਮ ‘ਚ ਜਾ ਕੇ ਆਪਣੀ ਬਾਡੀ ਬਨਾਉਣ ‘ਚ ਲੱਗਿਆ ਹੋਇਆ ਹੇ । ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪਹਿਲਵਾਨ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੂੰ ਪੂਰੀ ਦੁਨੀਆ ‘ਚ ਅੱਜ ਤੱਕ ਕੋਈ ਵੀ ਹਰਾ ਨਹੀਂ ਸੀ ਸਕਿਆ । ਇਸ ਪਹਿਲਵਾਨ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਵਿੱਚ 21  ਮਈ 1880  ਨੂੰ ਮੁਹੰਮਦ ਅਜ਼ੀਜ਼ ਬਖ਼ਸ਼ ਦੇ ਘਰ ਹੋਇਆ ਸੀ। ਗਾਮੇ (Gama Pehalwan) ਦਾ ਅੱਬੂ ਮੁਹੰਮਦ ਅਜ਼ੀਜ਼ ਬਖ਼ਸ਼ ਵੀ ਪਹਿਲਵਾਨ ਸੀ, ਅਤੇ ਅਖਾੜਿਆਂ ਵਿੱਚ ਜ਼ੋਰ ਅਜਮਾਈ ਲਈ ਉਤਰਿਆ ਕਰਦਾ ਸੀ। 'ਗਾਮਾ ਪਹਿਲਵਾਨ' ਅਤੇ 'ਸ਼ੇਰੇ ਪੰਜਾਬ' ਦੇ ਨਾਅ ਤੋਂ ਵੀ ਪ੍ਰਸਿੱਧ ਸੀ।ਮਹਿਜ਼ 17 ਸਾਲ ਦੀ ਉਮਰ ‘ਚ ਉਸ ਨੇ ਪਹਿਲਵਾਨੀ ਦੇ ਦਾਅ ਪੇਚ ਸਿੱਖ ਲਏ ਸਨ ।

gama pehlwan image From google

ਹੋਰ ਪੜ੍ਹੋ : ਕਦੇ ਰਾਹੁਲ ਗਾਂਧੀ ਨਾਲ ਡੇਟ ‘ਤੇ ਜਾਣਾ ਚਾਹੁੰਦੀ ਸੀ ਅਦਾਕਾਰਾ ਕਰੀਨਾ ਕਪੂਰ, ਅਦਾਕਾਰਾ ਨੇ ਖੁਦ ਕੀਤਾ ਖੁਲਾਸਾ

ਉਸ ਨੇ ਲਗਭਗ 50 ਸਾਲ ਪਹਿਲਵਾਨੀ ਕੀਤੀ ਅਤੇ 5000 ਤੋਂ ਵੀ ਵੱਧ ਅਖਾੜਿਆਂ ਵਿੱਚ ਉਤਰਿਆ। ਗਾਮੇ ਨੂੰ ਪੂਰੀ ਜ਼ਿੰਦਗੀ ਕਦੇ ਹਾਰ ਦਾ ਮੂੰਹ ਨਹੀਂ ਸੀ ਵੇਖਣਾ ਪਿਆ। ਅਸਲ ਵਿੱਚ ਗਾਮੇ ਦੇ ਪਰਿਵਾਰ ਦਾ ਸਬੰਧ ਦਤੀਆ ਰਿਆਸਤ ਨਾਲ ਸੀ। ਉਥੋਂ ਦੇ ਸ਼ਾਸ਼ਕ ਭਵਾਨੀ ਸਿੰਘ ਨੇ ਅਲੂੰਏ ਜਿਹੇ ਗਾਮੇ ਅਤੇ ਉਹਦੇ ਭਾਈ ਇਮਾਮ ਬਖ਼ਸ਼ ਨੂੰ ਆਪਣੀ ਸਰਪ੍ਰਸਤੀ ਹੇਠ ਰੱਖਿਆ ਹੋਇਆ ਸੀ। ਪਰ ਜੰਮੂ ਰਿਆਸਤ ਦੇ ਰਾਜਾ ਗੁਲਾਬ ਚੰਦ ਵੱਲੋਂ ਸਤਾਉਣ ਸਦਕਾ ਇਸ ਪਰਿਵਾਰ ਨੂੰ ਪੰਜਾਬ ਵਿੱਚ ਆਉਂਣਾ ਪਿਆ ਸੀ।

gama pehlwan image from google

ਹੋਰ ਪੜ੍ਹੋ : ਹਰਭਜਨ ਮਾਨ ਨੇ ਪਤਨੀ ਦੇ ਨਾਲ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਇਸ ਸਭ ਦੇ ਚਲਦੇ ਗਾਮਾ ਦਾ ਮਾਮਾ ਉਸ ਨੂੰ ਜੋਧਪੁਰ ਦੇ ਰਾਜਾ ਜਸਵੰਤ ਸਿੰਘ ਕੋਲ ਵਰਜਿਸ਼ ਮੁਕਾਬਲੇ ਵਿੱਚ ਲੈ ਗਿਆ। ਰਾਜੇ ਨੇ ਗਾਮਾ ਨੂੰ ਆਪਣੇ ਸ਼ਾਹੀ ਪਹਿਲਵਾਨਾਂ ਵਿੱਚ ਸ਼ਾਮਿਲ ਕਰ ਲਿਆ । ਗਾਮੇ ਨੇ ਸਿਰਫ਼ 10 ਸਾਲ ਦੀ ਉਮਰ ਵਿੱਚ ਜੋਧਪੁਰ ਪਹਿਲਵਾਨੀ ਦੇ ਮੁਕਾਬਲੇ ਵਿੱਚ ਹਿੱਸਾ ਲਿਆ। ਛੋਟੀ ਉਮਰ ਵਿੱਚ ਹੀ ਉਹ 500 ਬੈਠਕਾਂ ਅਤੇ 500 ਡੰਡ ਕੱਢਣ 'ਚ ਸਮਰੱਥ ਸੀ। ਜਿਵੇਂ-ਜਿਵੇਂ ਉਹ ਵੱਡਾ ਹੁੰਦਾ ਗਿਆ, ਇਨਾਂ ਦੀ ਗਿਣਤੀ ਵਧਕੇ 5000 ਬੈਠਕਾਂ ਅਤੇ 3000 ਡੰਡ ਤੱਕ ਜਾ ਪਹੁੰਚੀ।

gama pehlwan, image from google

ਮੁਸੀਬਤ ਦਾ ਸਮਾਂ ਉਦੋਂ ਆਗਿਆ ਜਦੋਂ ੪ ਸਾਲ ਦੇ ਗਾਮੇ ਦੇ ਪਿਤਾ ਦਾ ਇੰਤਕਾਲ ਹੋ ਗਿਆ। ਗਾਮੇ ਨੇ ਆਪਣੇ ਭਰਾ ਇਮਾਮ ਬਖ਼ਸ਼ ਅਤੇ ਮਾਧੋ ਸਿੰਘ ਤੋਂ ਹੀ ਪਹਿਲਵਾਨੀ ਦੇ ਗੁਰ ਸਿੱਖੇ ਸਨ ।ਗਾਮੇ ਦਾ ਕੱਦ ਤਾਂ ਭਾਵੇਂ ਸਧਾਰਣ ਸੀ,ਪਰ ਭਾਰ 250  ਪੌਂਡ ਸੀ। ਉਹਦੀ ਛਾਤੀ ਦਾ ਘੇਰਾ 56  ਇੰਚ ਤੇ ਡੌਲੇ 17 ਇੰਚ ਸਨ। ਉਸ ਨੇ ਦੁਨੀਆਂ ਦੇ ਨਾਮੀ ਅਤੇ ਭਾਰਤ ਦੇ ਸਾਰੇ ਪਹਿਲਵਾਨਾਂ ਨੂੰ ਚਿੱਤ ਕਰਕੇ ਪਹਿਲਵਾਨੀ ਦੀ ਦੁਨੀਆਂ 'ਚ ਆਪਣਾ ਸਿੱਕਾ ਜਮਾਇਆ ।  1947  ਦੀ ਵੰਡ ਮਗਰੋਂ ਉਹ ਪਾਕਿਸਤਾਨ ਚਲਾ ਗਿਆ, ਜਿੱਥੇ ਉਸ ਨੇ ਆਪਣੀ ਬਾਕੀ ਜ਼ਿੰਦਗੀ ਆਪਣੇ ਭਰਾ ਇਮਾਮ ਬਖ਼ਸ਼ ਅਤੇ ਭਤੀਜੇ ਭੋਲੂ ਭਰਾਵਾਂ ਨਾਲ ਬਤੀਤ ਕੀਤੀ ।ਇੱਕ ਝੁੱਗੀਨੁਮਾਂ ਘਰ ਵਿੱਚ ਟੱਪਰੀਵਾਸਾਂ ਵਾਂਗ ਦਿਨ ਬਤੀਤ ਕੀਤੇ ਸਖ਼ਤ ਮਿਹਨਤ ਨਾਲ ਜਿੱਤੀਆਂ ੭ ਵਿੱਚੋਂ ੬ ਗੁਰਜਾਂ ਵੀ ਪੇਟ ਦੀ ਅੱਗ ਬੁਜਾਣ ਲਈ ਅਤੇ ਬਿਮਾਰੀ ਦੇ ਖ਼ਰਚਿਆਂ ਲਈ ਵੇਚਣੀਆਂ ਪਈਆਂ।

 

 

Related Post