ਪਿਆਰ ਦੇ ਜਜ਼ਬਾਤਾਂ ਅਤੇ ਜ਼ਿੰਦਗੀ ਜਿਉਣ ਦੀ ਲਾਲਸਾ ਨੂੰ ਬਿਆਨ ਕਰਦਾ ਹੈ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫ਼ਿਲਮ ‘ਦਿਲ ਬੇਚਾਰਾ' ਦਾ ਟ੍ਰੇਲਰ

By  Shaminder July 6th 2020 05:01 PM

ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ ‘ਦਿਲ ਬੇਚਾਰਾ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਸੁਸ਼ਾਂਤ ਸਿੰਘ ਰਾਜਪੂਤ ਦੀ ਇਹ ਆਖਰੀ ਫ਼ਿਲਮ ਸੀ ।ਇਸ ਫ਼ਿਲਮ ਦੇ ਟ੍ਰੇਲਰ ‘ਚ ਕੈਂਸਰ ਪੀੜਤ ਇੱਕ ਕੁੜੀ ਨੂੰ ਵਿਖਾਇਆ ਗਿਆ ਹੈ । ਜਿਸ ਨੂੰ ਇੱਕ ਮੁੰਡੇ ਯਾਨੀ ਕਿ ਸੁਸ਼ਾਂਤ ਰਾਜਪੂਤ ਦੇ ਨਾਲ ਪਿਆਰ ਹੋ ਜਾਂਦਾ ਹੈ ।ਪਿਆਰ ਦੇ ਜਜ਼ਬਾਤਾਂ ਨੂੰ ਪੇਸ਼ ਕਰਦੀ ਇਸ ਫ਼ਿਲਮ ‘ਚ ਜ਼ਿੰਦਗੀ ਨੂੰ ਜਿਉਣ ਦੇ ਜਜ਼ਬੇ ਨੂੰ ਪੇਸ਼ ਕੀਤਾ ਗਿਆ ਹੈ । ਇਸ ਫ਼ਿਲਮ ਦਾ ਸੁਸ਼ਾਂਤ ਸਿੰਘ ਰਾਜਪੂਤ ਦੇ ਫੈਨਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ।

ਸੰਜਨਾ ਸੰਘੀ ਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਇਸ ਫਿਲਮ ਦਾ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਹ ਖ਼ਾਸ ਇਸ ਲਈ ਵੀ ਹੋ ਜਾਂਦਾ ਹੈ ਕਿ ਇਸ ਤੋਂ ਬਾਅਦ ਸੁਸ਼ਾਂਤ ਦੀ ਕੋਈ ਹਰ ਫਿਲਮ ਨਹੀਂ ਆਵੇਗੀ। ਫਿਲਮ ਨੂੰ ਹੌਟਸਟਾਰ 'ਤੇ 24 ਜੁਲਾਈ ਨੂੰ ਰਿਲੀਜ਼ ਕੀਤਾ ਜਾਵੇਗਾ।ਟਰੇਲਰ ਤੇ ਫਿਲਮ ਨੂੰ ਲੈ ਕੇ ਸੁਸ਼ਾਂਤ ਸਿੰਘ ਰਾਜਪੂਤ ਦੇ ਫੈਨਜ਼ 'ਚ ਬੇਸਬਰੀ ਦੇਖੀ ਜਾ ਸਕਦੀ ਹੈ।

https://www.instagram.com/p/B26qzgHjgrm/

ਫੈਨਜ਼ ਸੋਸ਼ਲ ਮੀਡੀਆ 'ਚ ਇਸ ਨੂੰ ਲੈ ਕੇ ਲਗਾਤਾਰ ਗੱਲ ਕਰ ਰਹੇ ਹਨ। ਕਈ ਫੈਨਜ਼ ਇਸ ਦਾ ਪੋਸਟ ਸ਼ੇਅਰ ਕਰ ਰਹੇ ਹਨ। ਹਾਲਾਂਕਿ ਫੈਨਜ਼ 'ਚ ਇਕ ਮਲਾਲ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੀ ਮੰਗ ਹੈ ਕਿ ਸੁਸ਼ਾਂਤ ਦੀ ਆਖਿਰੀ ਫਿਲਮ ਨੂੰ ਥਿਏਟਰ 'ਚ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ।

https://twitter.com/shivika0609/status/1279868070220054533

ਹਾਲਾਂਕਿ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਸਿਨੇਮਾ ਘਰ ਬੰਦ ਹਨ। ਇਸ ਫਿਲਮ ਦੇ ਨਾਲ ਮੁਕੇਸ਼ ਛਾਬਰਾ ਬਤੌਰ ਡਾਇਰੈਕਟਰ ਡੇਬਿਊ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਬਤੌਰ ਕਾਸਟਿੰਗ ਡਾਇਰੈਕਟਰ ਕਾਫੀ ਨਾਂ ਬਣਾ ਚੁੱਕੇ ਹਨ। ਉਹ ਸੁਸ਼ਾਂਤ ਦੇ ਕਰੀਬੀ ਦੋਸਤਾਂ 'ਚੋਂ ਸਨ ਜੋ ਆਖਿਰੀ ਸਮੇਂ 'ਚ ਉਨ੍ਹਾਂ ਦੇ ਨਾਲ ਰਹੇ। ਪੁਲਿਸ ਨੇ ਸੁਸ਼ਾਂਤ ਦੇ ਕੇਸ 'ਚ ਮੁਕੇਸ਼ ਛਾਬਰਾ ਨਾਲ ਵੀ ਪੁੱਛਗਿੱਛ ਕੀਤੀ ਹੈ।

Related Post