ਕਿਸ ਦੇ ‘ਦਿਲ ਦੇ ਨੇੜੇ’ ਹੋਏ ਗਾਇਕ ਕੁਲਬੀਰ ਝਿੰਜਰ, ਕੁਝ ਇਸ ਤਰ੍ਹਾਂ ਕੀਤੀ ਕਹਾਣੀ ਬਿਆਨ

By  Rupinder Kaler August 26th 2020 04:00 PM

ਗਾਇਕ ਕੁਲਬੀਰ ਝਿੰਜਰ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ਝਿੰਜਰ ਨੇ ਆਪਣੇ ਇੰਸਟਾਗ੍ਰਾਮ ਤੇ ਗਾਣੇ ਦੀ ਵੀਡੀਓ ਸ਼ੇਅਰ ਕੀਤੀ ਹੈ । ‘ਦਿਲ ਦੇ ਨੇੜੇ’ ਟਾਈਟਲ ਹੇਠ ਰਿਲੀਜ਼ ਹੋਇਆ ਇਹ ਗਾਣਾ ਝਿੰਜਰ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ । ਕੁਲਬੀਰ ਝਿੰਜਰ ਨੇ ਗਾਣੇ ਦੀ ਵੀਡੀਓ ਸ਼ੇਅਰ ਕਰਕੇ ਲਿਖਿਆ ਹੈ “ਦਿਲ ਮੇਰੇ ਦੇ ਨੇੜੇ ਨੇੜੇ ਰਹਿਣ ਵਾਲਿਆ , ਤੇਰਾ ਪਲ ਵੀ ਵਿਛੋੜਾ ਸਹਿ ਸਕਦੀ ਨਈ ਵੇ, ਮੇਰੀਆਂ ਮੁਹੱਬਤਾਂ ਦਾ ਹਾਲ ਨਾਂ ਪੁੱਛ ਮੈਨੂੰ, ਦਿਲ ਤੜਪੇ ਤੇ ਮੁਹੋਂ ਕਹਿ ਸਕਦੀ ਨਈ ਵੇ, ਘੁੱਟ ਸਬਰਾਂ ਦੇ ਪੀਨੀ ਆਂ, ਸਹਾਂ ਦੁੱਖੜੇ ਮੈਂ ਰੱਜ ਰੱਜ ਕੇ ਤੇਰੀ ਇਜਤ ਲਈ ਜੀਨੀ ਆਂ,,,, ਝਿੰਜਰ”

https://www.instagram.com/p/CEVg-6xgWtu/?utm_source=ig_web_copy_link

ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਕੁਲਬੀਰ ਝਿੰਜਰ ਨੇ ਖੁਦ ਲਿਖੇ ਹਨ । ਗਾਣੇ ਨੂੰ ਮਿਊਜ਼ਿਕ ਪਰੂਫ ਨੇ ਦਿੱਤਾ ਹੈ ਜਦੋਂ ਕਿ ਵੀਡੀਓ ਰਾਹੁਲ ਚਾਹਲ ਨੇ ਬਣਾਈ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਕੁਲਬੀਰ ਝਿੰਜਰ ਦਾ ਗਾਣਾ ਤਰਸੇਮ ਜੱਸੜ ਨਾਲ ਆਇਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ ।

https://www.instagram.com/p/CC_ElOPlThM/

Related Post