ਅਰਜਿਤ ਸਿੰਘ ਦੇ ਨਵੇਂ ਗਾਣੇ ’ਚ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦੀ ਰੋਮਾਂਟਿਕ ਕਮਿਸਟਰੀ ਲੋਕਾਂ ਨੂੰ ਆ ਰਹੀ ਹੈ ਖੂਬ ਪਸੰਦ

By  Rupinder Kaler August 10th 2020 03:03 PM

ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦੀ ਨਵੀਂ ਮਿਊਜ਼ਿਕ ਵੀਡੀਓ ‘ਦਿਲ ਕੋ ਮੈਂਨੇ ਦੀ ਕਸਮ’ ਰਿਲੀਜ਼ ਹੋ ਗਈ ਹੈ । ਇਸ ਗੀਤ ਵਿੱਚ ਵਿੱਚ ਦੋਹਾਂ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ । ਰਿਲੀਜ਼ ਹੋਇਆ ਇਹ ਗਾਣਾ ਅਰਜਿਤ ਸਿੰਘ ਨੇ ਗਾਇਆ ਹੈ, ਜਦੋਂ ਕਿ ਮਿਊਜ਼ਿਕ ਅਮਾਲ ਮਲਿਕ ਨੇ ਦਿੱਤਾ ਹੈ । ਗੀਤ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਹੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ ।

https://www.instagram.com/p/CDsohUNAbA-/

ਤੁਹਾਨੂੰ ਦੱਸ ਦਿੰਦੇ ਹਾਂ ਕਿ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦੀ ਕਾਫੀ ਗੂੜ੍ਹੀ ਦੋਸਤੀ ਹੈ । ਦੋਹਾਂ ਦੀ ਮੁਲਾਕਾਤ ਇੱਕ ਰਿਆਲਟੀ ਸ਼ੋਅ ਵਿੱਚ ਹੋਈ ਸੀ, ਜਿਸ ਤੋਂ ਬਾਅਦ ਦੋਵੇਂ ਇੱਕ ਦੂਜੇ ਦੇ ਕਰੀਬ ਹੋ ਗਏ । ਇਹ ਜੋੜੀ ਲੋਕਾਂ ਨੂੰ ਬਹੁਤ ਹੀ ਪਸੰਦ ਹੈ । ਦੋਹਾਂ ਦੀ ਸੋਸ਼ਲ ਮੀਡੀਆ ਤੇ ਚੰਗੀ ਫੈਨ ਫਾਲੋਵਿੰਗ ਦੇਖਣ ਨੂੰ ਮਿਲਦੀ ਹੈ । ਇਹੀ ਕਾਰਨ ਹੈ ਕਿ ਅਰਜਿਤ ਸਿੰਘ ਦੇ ਇਸ ਗਾਣੇ ਵਿੱਚ ਲੋਕਾਂ ਨੂੰ ਇਹ ਜੋੜੀ ਤੇ ਉਹਨਾਂ ਦਾ ਰੋਮਾਂਟਿਕ ਗਾਣਾ ਕਾਫੀ ਪਸੰਦ ਆ ਰਿਹਾ ਹੈ ।

https://www.instagram.com/p/CDLVMvGhU_A/

Related Post