ਹਰ ਆਸ਼ਿਕ ਦੇ ਦਿਲ ਨੂੰ ਸਕੂਨ ਦਿੰਦਾ ਹੈ ਮਨੀ ਲਾਡਲਾ ਦਾ ਨਵਾਂ ਗਾਣਾ ‘ਦਿਲ ਟੁੱਟਦਾ ਗਿਆ’

By  Rupinder Kaler September 13th 2019 03:42 PM

ਪੰਜਾਬੀ ਗਾਇਕ ਮਨੀ ਲਾਡਲਾ ਦੇ ਨਵੇਂ ਗਾਣੇ ਨੂੰ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ‘ਦਿਲ ਟੁੱਟਦਾ ਗਿਆ’ ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਗਾਣੇ ਦਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵਰਲਡ ਵਾਈਡ ਪ੍ਰੀਮੀਅਰ ਕੀਤਾ ਗਿਆ ਹੈ । ਹਰ ਪਾਸੇ ਤੋਂ ਇਸ ਗਾਣੇ ਨੂੰ ਚੰਗਾ ਰਿਸਪਾਂਸ ਮਿਲ ਰਿਹਾ ਹੈ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਦੇ ਬੋਲ ਜੌਹਨ ਨੇ ਲਿਖੇ ਹਨ ਜਦੋਂ ਕਿ ਗਾਣੇ ਦਾ ਸੰਗੀਤ ਹਿਮਾਂਸ਼ੂ ਹਨੀ ਨੇ ਤਿਆਰ ਕੀਤਾ ਹੈ ।

ਜੇਕਰ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਹ ਸ਼ੇਖਰ ਸਲਾਰੀਆ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਹ ਰੋਮਾਂਟਿਕ ਸੈਡ ਸੌਂਗ ਹੈ ਜਿਹੜਾ ਕਿ ਹਰ ਆਸ਼ਿਕ ਦੇ ਦਿਲ ਨੂੰ ਸਕੂਨ ਦਿੰਦਾ ਹੈ ।

Related Post