ਪੰਜਾਬੀ ਕਿੰਨੀ ਗਰਮਜੋਸ਼ੀ ਨਾਲ ਕਹਿੰਦੇ ਨੇ ਮਹਿਮਾਨ ਨੂੰ ਜੀ ਆਇਆਂ, ਦੱਸਿਆ ਦਿਲਜੀਤ ਦੋਸਾਂਝ ਨੇ

By  Shaminder April 5th 2019 10:18 AM

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਇਸ ਵੀਡੀਓ 'ਚ ਉਨ੍ਹਾਂ ਨੇ ਪੰਜਾਬੀਆਂ ਦੇ ਸੁਭਾਅ ਦੀ ਇੱਕ ਝਲਕ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਜਦੋਂ ਦੋ ਪੰਜਾਬੀ ਆਪਸ 'ਚ ਮਿਲਦੇ ਨੇ ਤਾਂ ਕਿਵੇਂ ਖੁਸ਼ਮਿਜਾਜ਼ੀ ਅਤੇ ਮਿਲਣਸਾਰ ਦੀ ਭਾਵਨਾ ਨੂੰ ਪੇਸ਼ ਕਰਦੇ ਨੇ ਅਤੇ ਘਰ ਪਰਿਵਾਰ ਅਤੇ ਸਭ ਦਾ ਹਾਲ ਚਾਲ ਪੁੱਛਦੇ ਨੇ

ਹੋਰ ਵੇਖੋ  :ਜਾਣੋ ਦਿਲਜੀਤ ਦੋਸਾਂਝ ਦੇ ਹਾਸੇ ਪਿੱਛੇ ਕਿ ਹੈ ਰਾਜ

https://www.instagram.com/p/Bv2-wX4lP7y/

,ਪਰ ਇਸ ਦੇ ਉਲਟ ਜਦੋਂ ਹੋਰ ਕਿਸੇ ਮੁਲਕ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਤਾਂ ਉਹ ਕਿਵੇਂ ਮਹਿਜ਼ ਰਿਵਾਇਤ ਨਿਭਾਉਂਦੇ ਨੇ ਅਤੇ ਸਿਰਫ਼ ਹੱਥ ਮਿਲਾ ਕੇ ਰਸਮੀ ਜੀ ਆਇਆਂ ਨੂੰ ਕਹਿੰਦੇ ਨੇ । ਪਰ ਜਦੋਂ ਪੰਜਾਬੀ ਕਿਸੇ ਨੂੰ ਮਿਲਦਾ ਹੈ ਤਾਂ ਉਹ ਪੂਰੀ ਗਰਮਜੋਸ਼ੀ ਨਾਲ ਹੀ ਨਹੀਂ ਮਿਲਦਾ ਬਲਕਿ ਬੱਚਿਆਂ,ਪਰਿਵਾਰ ਅਤੇ ਪੂਰੇ ਖਾਨਦਾਨ ਦਾ ਹਾਲ ਪੁੱਛਦਾ ਹੈ । ਇਸ ਵੀਡੀਓ ਨੂੰ ਦਿਲਜੀਤ ਦੇ ਫੈਨਸ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ ਵੀਡੀਓ 'ਤੇ ਕਮੈਂਟ ਕਰ ਰਹੇ ਨੇ ।

Related Post