ਜੀ.ਕਿਊ ਅਤੇ ਫਿਲਮਫੇਅਰ ਦੇ ਬਾਅਦ ਸਾਡਾ ਸਟਾਈਲਿਸ਼ ਸਿੰਘ ਮੈਕਸਿਮ 'ਤੇ ਕਰ ਰਿਹਾ ਹੈ ਡੈਬਿਊ

By  Gourav Kochhar March 17th 2018 06:02 AM -- Updated: March 17th 2018 10:02 AM

ਮੈਕਸਿਮ ਇੱਕ ਅੰਤਰਰਾਸ਼ਟਰੀ ਪੁਰਸ਼ਾਂ ਦੀ ਮੈਗਜ਼ੀਨ ਹੈ, ਜੋ 1995 ਵਿੱਚ ਯੂਕੇ 'ਚ ਸ਼ੁਰੂ ਕੀਤੀ ਗਈ ਸੀ | ਮੈਕਸਿਮ 1997 ਤੋਂ ਨਿਊਯਾਰਕ ਸਿਟੀ ਵਿੱਚ ਅਧਾਰਿਤ ਹੈ | ਇਹ ਮੈਗਜ਼ੀਨ ਮਸ਼ਹੂਰ ਅਭਿਨੇਤਰੀਆਂ, ਗਾਇਕਾਂ ਅਤੇ ਮਾਡਲਾਂ ਲਈ ਮਸ਼ਹੂਰ ਹੈ ਜਿਹਨਾਂ ਦਾ ਕਰੀਅਰ ਮੌਜੂਦਾ ਹਾਲ ਚ ਸਿਖਰ ਤੇ ਹੈ | ਮੈਕਸਿਮ ਹਰ ਮਹੀਨੇ ਲਗਪਗ 9 ਮਿਲੀਅਨ ਪਾਠਕਾਂ ਤਕ ਪਹੁੰਚਦੀ ਹੈ | ਹਰ ਮਹੀਨੇ 4 ਮਿਲੀਅਨ ਤੋਂ ਵੱਧ ਨਵੇਂ ਦਰਸ਼ਕ ਮੈਕਸਿਮ ਡਿਜੀਟਲ ਨਾਲ ਜੁੜਦੇ ਹਨ | ਮੈਕਸਿਮ ਮੈਗਜ਼ੀਨ 16 ਸੰਸਕਰਣ ਪ੍ਰਕਾਸ਼ਿਤ ਕਰਦੀ ਹੈ ਅਤੇ ਦੁਨੀਆ ਭਰ ਦੇ 75 ਦੇਸ਼ਾਂ ਵਿਚ ਵਿਕਦੀ ਹੈ |

ਇਸ ਮੈਗਜ਼ੀਨ ਦੇ ਕਵਰ ਪੰਨੇ 'ਤੇ ਬਹੁਤ ਸਾਰੀ ਮਸ਼ਹੂਰ ਹਸਤੀਆਂ ਪ੍ਰਦਰਸ਼ਤ ਕੀਤੀਆਂ ਗਈਆਂ ਹਨ | ਪਰ ਇਸ ਬਾਰ ਮੈਗਜ਼ੀਨ ਦਾ ਕਵਰ ਬਹੁਤ ਖਾਸ ਹੈ ਕਿਉਂਕਿ ਪਾਲੀਵੁੱਡ ਅਤੇ ਬਾਲੀਵੁੱਡ ਦੇ ਮਨਪਸੰਦ ਸਰਦਾਰ ਜੀ, ਪਹਿਲੇ ਸਿੱਖ ਅਭਿਨੇਤਾ-ਗਾਇਕ ਨੂੰ ਇਸ ਦੇ ਕਵਰ 'ਤੇ ਪ੍ਰਦਰਸ਼ਿਤ ਕੀਤਾ ਗਿਆ ਹੈ | ਸਾਡੇ ਦੁਸਾਂਝਾਂ ਵਾਲੇ ਦਿਲਜੀਤ ਨੇ ਪਹਿਲਾਂ ਵੀ ਜੀ.ਕਿਊ ਅਤੇ ਫਿਲਮਫੇਅਰ ਜਿਹੇ ਵੱਡੇ ਮੈਗਜ਼ੀਨ ਬ੍ਰਾਂਡਾਂ 'ਤੇ ਆਪਣੀ ਹਸਤੀ ਮਹਿਸੂਸ ਕਰਾਈ ਸੀ |

ਸਿੱਖ ਕੌਮ ਵਲੋਂ ਦੇਸ਼ ਲਈ ਸਭ ਤੋਂ ਵੱਧ ਬਲੀਦਾਨ ਕੀਤੇ ਜਾਣ ਤੋਂ ਬਾਅਦ ਵੀ, ਹਿੰਦੀ ਫ਼ਿਲਮ ਇੰਡਸਟਰੀ ਦੇ ਸਿੱਖਾਂ ਨੂੰ ਇੱਕ ਮਜ਼ਾਕ ਦਾ ਵਿਸ਼ਾ ਤੋਂ ਵੱਧ ਹੋਰ ਕੁਝ ਨਹੀਂ ਦਿਖਾਇਆ ਜਾਂਦਾ ਸੀ | ਇਹ ਕੇਵਲ ਸਿੱਖਾਂ ਦੇ ਹਾਸੋਤਮਣੀ ਅਤੇ ਸਹਾਇਕ ਮਿਜਾਜ਼ ਦੇ ਕਾਰਨ ਹੈ | ਪਰ ਜਿਦਾਂ ਕਹਿੰਦੇ ਹਨ 'ਸਵਾ ਲੱਖ ਸੇ ਇਕ ਲੜਾਊਂ ਤਭੀ ਗੋਬਿੰਦ ਸਿੰਘ ਨਾਮ ਕਹਾਊਂ, ਤੋਂ ਸਾਫ ਹੈ ਕਿ ਇਕ ਸਿੱਖ ਸਵਾ ਲੱਖ ਤੇ ਭਾਰੀ ਹੈ | ਇੰਡਸਟਰੀ ਵਿਚ ਵੀ ਹੁਣ ਕੁਛ ਇਸੇ ਤਰ੍ਹਾਂ ਦਾ ਮੋੜ ਆਇਆ ਹੈ ਤੇ ਦਿਲਜੀਤ ਨੇ ਬਹੁਤ ਸਾਰੀਆਂ ਦੀ ਧਾਰਨਾਵਾਂ ਬਦਲ ਦਿੱਤੀਆਂ ਹਨ |

ਹਾਲ ਹੀ ਚ ਸਟਾਈਲਿਸ਼ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ 'ਮੈਕਸਿਮ' ਮੈਗਜ਼ੀਨ ਤੋਂ ਆਪਣੀ ਫੋਟੋ ਨੂੰ ਸਾਂਝਾ ਕੀਤਾ, ਤੇ ਕੈਪਸ਼ਨ ਚ ਲਿਖਿਆ :

"DosanjhanWala With @maxim.india COVER Shoot ? Dosanjhwala on the Cover of Maxim March issue.. Grab your copy!! THIS SINGH IS SO STYLISH "

ਸਹੀ ਕਿਹਾ ਦਿਲਜੀਤ ਬਾਈ, ਤੁਸੀਂ ਇੰਨੇ ਸਟਾਈਲਿਸ਼ ਹੋ, ਕਿ ਇਹ ਗੱਲ ਸਿਰਫ ਅਸੀਂ ਨੀਂ, ਪੂਰੀ ਦੁਨੀਆਂ ਨੇ ਮੰਨ ਲਿਆ ਹੈ |

Related Post