ਦਿਲਜੀਤ ਦੋਸਾਂਝ ਤੇ ਅਕਸ਼ੈ ਕੁਮਾਰ ਦੀ ਫ਼ਿਲਮ 'ਗੁੱਡ ਨਿਊਜ਼' ਦਾ ਸ਼ੂਟ ਹੋਇਆ ਪੂਰਾ, ਸਾਹਮਣੇ ਆਈਆਂ ਤਸਵੀਰਾਂ

By  Aaseen Khan April 5th 2019 11:12 AM -- Updated: April 5th 2019 12:48 PM

ਦਿਲਜੀਤ ਦੋਸਾਂਝ ਤੇ ਅਕਸ਼ੈ ਕੁਮਾਰ ਦੀ ਫ਼ਿਲਮ 'ਗੁੱਡ ਨਿਊਜ਼' ਦਾ ਸ਼ੂਟ ਹੋਇਆ ਪੂਰਾ, ਸਾਹਮਣੇ ਆਈਆਂ ਤਸਵੀਰਾਂ : ਅਕਸ਼ੈ ਕੁਮਾਰ, ਕਰੀਨਾ ਕਪੂਰ, ਦਿਲਜੀਤ ਦੋਸਾਂਝ ਅਤੇ ਕਿਆਰਾ ਅਡਵਾਨੀ ਦੀ ਆਉਣ ਵਾਲੀ ਫ਼ਿਲਮ 'ਗੁੱਡ ਨਿਊਜ਼' ਜਿਸ ਦਾ ਪਿਛਲੇ ਦਿਨੀਂ ਸ਼ੂਟ ਪੂਰਾ ਹੋ ਚੁੱਕਿਆ ਹੈ। ਫ਼ਿਲਮ ਦੀ ਸਟਾਰ ਕਾਸਟ ਨਾਲ ਰੈਪਅੱਪ ਪਾਰਟੀ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ 'ਚ ਦਿਲਜੀਤ ਦੋਸਾਂਝ ਸਮੇਤ ਫ਼ਿਲਮ ਦੀ ਬਾਕੀ ਸਟਾਰ ਕਾਸਟ ਗੁੱਡ ਨਿਊਜ਼ ਦਾ ਕਲੈਪ ਬੋਰਡ ਅਤੇ ਕੁਝ ਕੇਕ ਸਮੇਤ ਦਿਖਾਈ ਦੇ ਰਹੇ ਹਨ।

 

View this post on Instagram

 

Awesome Foursome ?? #GoodNews @akshaykumar #KareenaKapoorKhan @kiaraaliaadvani @karanjohar @raj_a_mehta @dharmamovies

A post shared by Diljit Dosanjh (@diljitdosanjh) on Apr 4, 2019 at 9:33am PDT

ਇੱਕ ਹੋਰ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਕਰੀਨਾ ਕਪੂਰ ਖਾਨ ਵੀਲ ਚੇਅਰ 'ਤੇ ਬੈਠੇ ਦਿਖਾਈ ਦੇ ਰਹੇ ਹਨ ਅਤੇ ਦਿਲਜੀਤ ਦੋਸਾਂਝ, ਕਿਆਰਾ ਅਡਵਾਨੀ ਅਤੇ ਅਕਸ਼ੈ ਕੁਮਾਰ ਉਹਨਾਂ ਦੇ ਆਸ ਪਾਸ ਖੜੇ ਨਜ਼ਰ ਆ ਰਹੇ ਹਨ। ਦੱਸ ਦਈਏ ਗੁੱਡ ਨਿਊਜ਼ ਦਾ ਸ਼ੂਟ ਕੁਝ ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ। ਫ਼ਿਲਮ ਨੂੰ ਰਾਜ ਮਹਿਤਾ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਮੈਗਾ ਸਟਾਰ ਕਾਸਟ ਵਾਲੀ ਇਹ ਫ਼ਿਲਮ ਇੱਕ ਰੋਮੈਂਟਿਕ ਕਾਮੇਡੀ ਫਿਲਮ ਹੋਣ ਵਾਲੀ ਹੈ।

ਹੋਰ ਵੇਖੋ : ਕੇਸਰੀ ਫਿਲਮ ਰਾਹੀਂ ਬਾਲੀਵੁੱਡ 'ਚ ਐਂਟਰੀ ਕਰਨ ਵਾਲੇ ਬੀ ਪਰਾਕ ਦੀ ਮਿਹਨਤ ਨੇ ਪਹੁੰਚਿਆ ਉਹਨਾਂ ਨੂੰ ਇਸ ਮੁਕਾਮ 'ਤੇ

 

View this post on Instagram

 

It's a talkie wrap for team #GoodNews

A post shared by Viral Bhayani (@viralbhayani) on Apr 4, 2019 at 10:47am PDT

ਫ਼ਿਲਮ ਨੂੰ ਕਰਨ ਜੌਹਰ ਪ੍ਰੋਡਿਊਸ ਕਰ ਰਹੇ ਹਨ ਅਤੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਹੋਣ ਵਾਲੀ ਹੈ। 6 ਸਤੰਬਰ ਨੂੰ ਇਹ ਫ਼ਿਲਮ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ। ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਬਾਲੀਵੁੱਡ ਫ਼ਿਲਮ ਅਰਜੁਨ ਪਟਿਆਲਾ 'ਚ ਵੀ ਮੁੱਖ ਭੂਮਿਕਾ ਨੁਭਾਉਂਦੇ ਨਜ਼ਰ ਆਉਣਗੇ।

Related Post