ਬੱਚਿਆਂ ਲਈ ਕੁਤਕੁਤਾਰੀਆਂ, ਸਿਆਣਿਆ ਲਈ ਹਾਸੇ, ਤੇ ਛੜਿਆਂ ਦੇ ਹੱਕ 'ਚ ਆ ਰਿਹਾ ਹੈ ਦਿਲਜੀਤ ਦੋਸਾਂਝ ਦੀ ਫ਼ਿਲਮ 'ਛੜਾ' ਦਾ ਟਰੇਲਰ

By  Aaseen Khan May 13th 2019 05:03 PM

ਬੱਚਿਆਂ ਲਈ ਕੁਤਕੁਤਾਰੀਆਂ, ਸਿਆਣਿਆ ਲਈ ਹਾਸੇ, ਤੇ ਛੜਿਆਂ ਦੇ ਹੱਕ 'ਚ ਆ ਰਿਹਾ ਹੈ ਦਿਲਜੀਤ ਦੋਸਾਂਝ ਦੀ ਫ਼ਿਲਮ 'ਛੜਾ' ਦਾ ਟਰੇਲਰ, ਇਹ ਕਹਿ ਰਹੇ ਹਨ ਦਿਲਜੀਤ ਦੋਸਾਂਝ ਜਿੰਨ੍ਹਾਂ ਦੀ ਫ਼ਿਲਮ ਛੜਾ ਦਾ ਟਰੇਲਰ ਜਲਦ ਰਿਲੀਜ਼ ਹੋਣ ਵਾਲਾ ਹੈ। ਇਸ ਫ਼ਿਲਮ 'ਚ ਪੰਜਾਬੀ ਇੰਡਸਟਰੀ ਦੀ ਸਭ ਤੋਂ ਵੱਧ ਹਿੱਟ ਜੋੜੀ ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ ਇੱਕ ਵਾਰ ਫ਼ਿਰ ਹਸਾ ਹਸਾ ਕੇ ਢਿੱਡੀਂ ਪੀੜਾਂ ਪਾਉਣ ਵਾਲੇ ਹਨ।

 

View this post on Instagram

 

Ranga Rang lag Reha Trailer ? Can’t wait to share With You GUYS..? SHUKAR BABE DA .. SHUKAR ?? Bachean Nu Kutkutarian .. YOUTH Lai Chol Mol...Seanean Lai Haasey.. Te SHADEYAN De Hakk Ch TRAILER VERY SOON...? Es Saal Di PAIHLI PUNJABI FILM #SHADAA ?? @jagdeepsidhu3 @neerubajwa @aandaadvisors @thepawangill @bratfilmsofficial @anurag_singh_films @justright_insta ✊

A post shared by Diljit Dosanjh (@diljitdosanjh) on May 13, 2019 at 1:23am PDT

ਦਿਲਜੀਤ ਦੋਸਾਂਝ ਨੇ ਫ਼ਿਲਮ ਦੇ ਟਰੇਲਰ ਐਡੀਟਿੰਗ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ " Ranga Rang lag Reha Trailer Can’t wait to share With You GUYS. SHUKAR BABE DA .. SHUKAR Bachean Nu Kutkutarian .. YOUTH Lai Chol Mol...Seanean Lai Haasey.. Te SHADEYAN De Hakk Ch TRAILER VERY SOON. Es Saal Di PAIHLI PUNJABI FILM SHADAA."

ਹੋਰ ਵੇਖੋ : ਟਿੱਕ ਟੋਕ ਵਾਲੇ ਸੋਨੀ ਕਰਿਉ ਨਾਲ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦਾ ਦੇਖੋ ਰੰਗਾ ਰੰਗ ਪ੍ਰੋਗਰਾਮ

 

View this post on Instagram

 

Aa Jaeyo..... @neerubajwa ? #Shadaa 21st JUNE WORLDWIDE ? @jagdeepsidhu3 @thepawangill @aandaadvisors @bratfilmsofficial

A post shared by Diljit Dosanjh (@diljitdosanjh) on May 7, 2019 at 8:13am PDT

ਦਿਲਜੀਤ ਦੋਸਾਂਝ ਆਪਣੀ ਇਸ ਸਾਲ ਦੀ ਪਹਿਲੀ ਪੰਜਾਬੀ ਫ਼ਿਲਮ ਛੜਾ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਲੱਗ ਰਹੇ ਹਨ। 'ਛੜਾ' ਫਿਲਮ ਨੂੰ ਡਾਇਰੈਕਟ ਜਗਦੀਪ ਸਿੱਧੂ ਨੇ ਕੀਤਾ ਹੈ ਤੇ ਇਸ ਫ਼ਿਲਮ ਦੀ ਕਹਾਣੀ ਨੂੰ ਲਿਖਿਆ ਵੀ ਜਗਦੀਪ ਸਿੱਧੂ ਨੇ ਹੈ ਤੇ ਪ੍ਰੋਡਿਊਸ A&A advisors and Brat Films ਨੇ ਕੀਤਾ ਹੈ। ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਇਹ ਫ਼ਿਲਮ 21 ਜੂਨ ਨੂੰ ਵਰਲਡ ਵਾਈਡ ਰਿਲੀਜ਼ ਹੋਵੇਗੀ।

Related Post