ਦਲਜੀਤ ਨੇ ਕਿਉਂ ਤੋੜਿਆ ਇੰਸਟਾਗ੍ਰਾਮ ਤੇ ਫੇਮਸ ਹੋਇਆ ਅੰਡਾ, ਦੇਖੋ ਵੀਡੀਓ

By  Aaseen Khan January 17th 2019 11:04 AM

ਦਲਜੀਤ ਨੇ ਕਿਉਂ ਤੋੜਿਆ ਇੰਸਟਾਗ੍ਰਾਮ ਤੇ ਫੇਮਸ ਹੋਇਆ ਅੰਡਾ : ਦਿਲਜੀਤ ਦੋਸਾਂਝ ਬਾਲੀਵੁੱਡ ਪਾਲੀਵੁੱਡ ਸਟਾਰ ਜਿੰਨ੍ਹਾਂ ਨੇ ਪੰਜਾਬੀਆਂ ਦਾ ਨਾਮ ਪੂਰੀ ਦੁਨੀਆਂ 'ਚ ਚਮਕਾਇਆ ਹੈ। ਸ਼ੋਸ਼ਲ ਮੀਡੀਆ 'ਤੇ ਸਮੇਂ ਸਮੇਂ ਆਪਣੇ ਸਰੋਤਿਆਂ ਦਾ ਮਨੋਰੰਜਨ ਕਰਦੇ ਰਹਿੰਦੇ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਉਹ ਇੱਕ ਅੰਡਾ 'ਤੇ ਗੁੱਸਾ ਉਤਾਰਦੇ ਨਜ਼ਰ ਆ ਰਹੇ ਹਨ।

https://www.instagram.com/p/Bss9ZB6lQ2i/

ਅਤੇ ਕਹਿ ਰਹੇ ਨੇ ਕਿ "ਤੂੰ ਮੇਰੀ ਬੁਗਨੀ ਤੋਂ ਅੱਗੇ ਲੱਗਣ ਨੂੰ ਫਿਰਦਾਂ" ਅਤੇ ਅੰਡਾ ਨੂੰ ਤਵੇ 'ਤੇ ਭੁੰਨ ਰਹੇ ਹਨ। ਅਸਲ 'ਚ ਇਹ ਮਾਮਲਾ ਹਾਲੀਵੁੱਡ ਟੀਵੀ ਸਟਾਰ ਕੈਲੀ ਜੈਨਰ ਨਾਲ ਜੁੜਿਆ ਹੈ। ਤੁਹਾਨੂੰ ਦੱਸ ਦਈਏ ਟੀਵੀ ਸਟਾਰ ਕੈਲੀ ਜੈਨਰ ਕੋਲ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫੋਟੋ ਲਾਈਕਜ਼ ਦਾ ਰਿਕਾਰਡ ਸੀ ਪਰ ਹੁਣ ਇੱਕ ਆਂਡੇ ਦੀ ਤਸਵੀਰ ਨੇ ਆਪਣੇ ਨਾਮ ਉਹ ਵਰਲਡ ਰਿਕਾਰਡ ਕਰ ਲਿਆ ਹੈ। ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਹੁਣ ਇੱਕ ਆਂਡੇ ਦੀ ਤਸਵੀਰ ਕੋਲ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਲਾਈਕਜ਼ ਦਾ ਰਿਕਾਰਡ ਹੈ।

https://www.instagram.com/p/BsOGulcndj-/

ਦਿਲਜੀਤ ਦੋਸਾਂਝ ਕੈਲੀ ਜੈਨਰ ਦੇ ਬਹੁਤ ਵੱਡੇ ਫੈਨ ਹਨ। ਉਹ ਆਪਣੇ ਗਾਣੇ 'ਚ ਵੀ ਕੈਲੀ ਦਾ ਜ਼ਿਕਰ ਕਰ ਚੁੱਕੇ ਹਨ। ਅਤੇ ਆਪਣੇ ਸ਼ੋਸ਼ਲ ਮੀਡੀਆ 'ਤੇ ਕੈਲੀ ਦਾ ਜ਼ਿਕਰ ਕਰਦੇ ਰਹਿੰਦੇ ਹਨ। ਉਹਨਾਂ ਉਸ ਆਂਡੇ 'ਤੇ ਗੁੱਸਾ ਉਤਾਰਦੇ ਹੋਏ ਕੈਲੀ ਦੇ ਹੱਕ 'ਚ ਪੋਸਟ ਕੀਤਾ ਹੈ। ਦੱਸ ਦਈਏ ਕੈਲੀ ਜੈਨਰ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫਾਲੋਵਰ ਹੋਲਡਰਜ਼ 'ਚੋਂ ਇੱਕ ਹਨ। ਉਹਨਾਂ ਦੇ ਇੰਸਟਾਗ੍ਰਾਮ 'ਤੇ 125 ਮਿਲੀਅਨ ਤੋਂ ਵੀ ਵੱਧ ਫਲੋਵਰ ਹਨ।

ਹੋਰ ਵੇਖੋ : ਗਗਨ ਕੋਕਰੀ ਦੀ ਨਵੀਂ ਫਿਲਮ ‘ਯਾਰਾ ਵੇ’ ਦੀ ਸ਼ੂਟਿੰਗ ਸ਼ੁਰੂ

https://www.instagram.com/p/BsmPezCnZ4I/

ਉਹਨਾਂ ਦੀ ਸਭ ਤੋਂ ਵੱਧ ਰਿਕਾਰਡ ਵਾਲੀ ਤਸਵੀਰ 'ਤੇ 18 ਮਿਲੀਅਨ ਲਾਈਕਜ਼ ਸਨ , ਪਰ ਹੁਣ ਉਹ ਰਿਕਾਰਡ ਅੰਡਾ ਦੀ ਤਸਵੀਰ ਨੇ ਆਪਣੇ ਨਾਮ ਕਰ ਲਿਆ ਹੈ। ਕੈਲੀ ਜੈਨਰ ਨੇ ਵੀ ਕੁਝ ਦਿਨ ਪਹਿਲਾਂ ਅੰਡਾ ਨੂੰ ਤੋੜਦੇ ਹੋਏ ਇੱਕ ਵੀਡੀਓ ਪੋਸਟ ਕੀਤਾ ਸੀ।

Related Post