ਪੱਬਜੀ ਦੇ ਬੰਦ ਹੋਣ ’ਤੇ ਦਿਲਜੀਤ ਤੋਂ ਉਹਨਾਂ ਦੇ ਪ੍ਰਸ਼ੰਸਕ ਨੇ ਪੁੱਛਿਆ ਇਹ ਸਵਾਲ, ਦਿਲਜੀਤ ਨੇ ਦਿੱਤਾ ਮਜ਼ੇਦਾਰ ਜਵਾਬ
Rupinder Kaler
September 4th 2020 03:38 PM
2 ਸਤੰਬਰ ਨੂੰ ਕੇਂਦਰ ਸਰਕਾਰ ਨੇ ਪੱਬ ਜੀ ਸਮੇਤ ਹੋਰ ਕਈ ਮੋਬਾਈਲ ਐਪ ਨੂੰ ਬੰਦ ਕਰ ਦਿੱਤਾ ਹੈ । ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਕਈ ਲੋਕਾਂ ਦਾ ਪ੍ਰਤੀਕਰਮ ਵੀ ਸਾਹਮਣੇ ਆ ਰਿਹਾ ਹੈ । ਪੱਬਜੀ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਦੋ ਗਰੁੱਪ ਬਣ ਗਏ ਹਨ । ਇੱਕ ਤਾਂ ਉਹ ਗਰੁੱਪ ਹੈ ਜਿਹੜੇ ਇਸ ਫੈਸਲੇ ਨੂੰ ਲੈ ਕੇ ਦੁਖੀ ਹਨ । ਇੱਕ ਗਰੁੱਪ ਉਹ ਹੈ ਜਿਹੜਾ ਇਸ ਸਭ ਨੂੰ ਲੈ ਕੇ ਖੁਸ਼ ਹੈ । ਇਸ ਸਭ ਦੇ ਚਲਦੇ ਕਈ ਮੀਮ ਵੀ ਬਣ ਰਹੇ ਹਨ ਤੇ ਪੱਬਜੀ ਬੰਦ ਹੋਣ ਤੇ ਲੋਕ ਆਪਣਾ ਪ੍ਰਤੀਕਰਮ ਵੀ ਦੇ ਰਹੇ ਹਨ ।