MadameTussauds 'ਚ ਦਿਲਜੀਤ ਦੋਸਾਂਝ ਹੋਣਗੇ ਪਹਿਲੇ ਸਰਦਾਰ ਵਿਅਕਤੀ

By  Aaseen Khan February 26th 2019 03:01 PM

MadameTussauds 'ਚ ਦਿਲਜੀਤ ਦੋਸਾਂਝ ਹੋਣਗੇ ਪਹਿਲੇ ਸਰਦਾਰ ਵਿਅਕਤੀ : ਦਿਲਜੀਤ ਦੋਸਾਂਝ ਜਿਨ੍ਹਾਂ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਬਾਲੀਵੁੱਡ ਨੂੰ ਵੀ ਆਪਣਾ ਮੁਰੀਦ ਬਣਾ ਲਿਆ ਹੈ। ਕਈ ਸੁਪਰਹਿੱਟ ਬਾਲੀਵੁੱਡ ਫ਼ਿਲਮਾਂ ਅਤੇ ਗਾਣੇ ਦੇਣ ਵਾਲੇ ਦਿਲਜੀਤ ਦੋਸਾਂਝ ਨੇ ਹਮੇਸ਼ਾ ਹੀ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ। ਦਿਲਜੀਤ ਦੋਸਾਂਝ ਲਈ ਅਤੇ ਉਹਨਾਂ ਦੇ ਫੈਨਜ਼ ਲਈ ਵੱਡੀ ਖੁਸ਼ਖਬਰੀ ਹੈ।ਜੀ ਹਾਂ 28 ਫਰਵਰੀ ਨੂੰ MadameTussauds ਵੈਕਸ ਸਟੈਚੂ ਮਿਊਜ਼ੀਅਮ 'ਚ ਉਹਨਾਂ ਦੀ ਮੂਰਤੀ ਤੋਂ ਪਰਦਾ ਉੱਠਣ ਵਾਲਾ ਹੈ।

 

View this post on Instagram

 

#MadameTussauds 28 February 2019 ? #WaxStatue DOSANJHANWALE Da ?? I’ll be there Thursday Nu ?Milde An.. LOVE MY FANS ??? @madametussauds @madametussaudsdelhi ?

A post shared by Diljit Dosanjh (@diljitdosanjh) on Feb 26, 2019 at 12:15am PST

ਦੱਸ ਦਈਏ MadameTussauds ਮਿਊਜ਼ੀਅਮ 'ਚ ਦਿਲਜੀਤ ਦੋਸਾਂਝ ਦੀ , ਮੂਰਤੀ ਪਹਿਲੇ ਸਰਦਾਰ ਦੀ ਮੂਰਤੀ ਹੋਣ ਵਾਲੀ ਹੈ।ਇਸ ਤੋਂ ਪਹਿਲਾਂ MadameTussauds 'ਚ ਕਿਸੇ ਵੀ ਪੱਗ ਨਾਲ ਵਿਅਕਤੀ ਦੀ ਮੂਰਤੀ ਸਥਾਪਿਤ ਨਹੀਂ ਹੋਈ ਹੈ। ਦੱਸ ਦਈਏ MadameTussauds ਮਿਊਜ਼ੀਅਮ 'ਚ ਸਿਤਾਰਿਆਂ ਦੀਆਂ ਮੋਮ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਜਾਂਦੀਆਂ ਹਨ ਜਿੰਨ੍ਹਾਂ 'ਚ ਕਈ ਬਾਲੀਵੁੱਡ ਸਟਾਰ ਅਤੇ ਖਿਡਾਰੀਆਂ ਦੀਆਂ ਮੋਮ ਦੀਆਂ ਮੂਰਤੀਆਂ ਬਣਾਈਆਂ ਗਈਆਂ ਹਨ।

ਹੋਰ ਵੇਖੋ :ਗਿੱਪੀ ਗਰੇਵਾਲ ਦੀ ਫਿਲਮ 'ਡਾਕਾ' ਦਾ ਸ਼ੂਟ ਹੋਇਆ ਸ਼ੁਰੂ, ਸੈੱਟ ਤੋਂ ਸਾਹਮਣੇ ਆਈ ਤਸਵੀਰ

 

View this post on Instagram

 

DOSANJHANWALA ? @rahuljhangiani ?

A post shared by Diljit Dosanjh (@diljitdosanjh) on Feb 20, 2019 at 11:50pm PST

ਇੰਨ੍ਹਾਂ 'ਚ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਕੈਟਰੀਨਾ ਕੈਫ, ਕਰੀਨਾ ਕਪੂਰ ਅਤੇ ਵਿਰਾਟ ਕੋਹਲੀ ਵਰਗੇ ਵੱਡੇ ਸਟਾਰਜ਼ ਦੀਆਂ ਮੂਰਤੀਆਂ ਬਣਾਈਆਂ ਗਈਆਂ ਹਨ। ਹੁਣ ਦਿਲਜੀਤ ਦੋਸਾਂਝ ਦੀ MadameTussauds ਮਿਊਜ਼ੀਅਮ ਦਿੱਲੀ ਵਿਖੇ ਵੈਕਸ ਸਟੈਚੂ ਸਥਾਪਿਤ ਹੋਣਾ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ।

Related Post