ਦੋਸਾਂਝਾਵਾਲੇ ਦੀ ਬੱਲੇ ਬੱਲੇ -'ਹਾਈ ਐਂਡ' ਕਰਵਾ ਰਿਹਾ ਹੈ ਅੱਤ ਤੇ 'ਪਿਆਸ' ਨੇ ਜਿੱਤੇ ਸੱਭ ਦੇ ਦਿਲ

By  Gourav Kochhar March 7th 2018 08:31 AM

ਸਾਡਾ ਦੋਸਾਂਝ ਵਾਲਾ ਦਲਜੀਤ ਪਹਿਲਾਂ ਹੀ ਉੜਤਾ ਪੰਜਾਬ ਤੇ ਫਿਲੌਰੀ ਵਰਗੀਆਂ ਫਿਲਮਾਂ ਨਾਲ ਬਾਲੀਵੁੱਡ ਵਿਚ ਆਪਣੇ ਲਈ ਥਾਂ ਬਣਾ ਚੁਕਿਆ ਹੈ | ਤੇ ਹਾਲ ਹੀ ਚ ਉਨ੍ਹਾਂਨੇ ਵੈਲਕਮ ਟੂ ਨਿਊ-ਯਾਰ੍ਕ ਆਪਣੇ ਖਾਤੇ ਚ ਪਾਈ | ਹਾਲਾਂਕਿ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦਿਲਜੀਤ ਦਾ ਘਰ ਹੈ ਅਤੇ ਇੱਥੇ ਅਸੀਂ ਉਨ੍ਹਾਂ ਬੈਸਟ ਤੋਂ ਘੱਟ ਦੀ ਆਸ ਨਹੀਂ ਕਰ ਸਕਦੇ ਹਾਂ |

ਉਨ੍ਹਾਂ ਦੀ ਐਲਬਮ, ਕੌਨ.ਫੀ.ਡੈਨ.ਸ਼ਿਅਲ ਤੋਂ ਗਾਣਾ ਹਾਈ ਐਂਡ ਪਹਿਲਾਂ ਹੀ ਰਿਕਾਰਡ ਬਣਾ ਰਿਹਾ ਹੈ | ਗੀਤ ਪਹਿਲਾਂ ਯੂਕੇ ਆਇ ਤਯੂਨ ਤੇ ਪੰਜਵੇ ਥਾਂ 'ਤੇ ਖੁਲਿਆ | ਫਿਰ ਇਹ ਗੀਤ ਰਿਲੀਜ਼ ਦੇ ਦੂਜੇ ਹੀ ਹਫਤੇ 'ਚ ਬੀਬੀਸੀ ਦੇ ਆਫੀਸ਼ੀਅਲ ਏਸ਼ੀਆਈ ਮਿਊਜ਼ਿਕ ਚਾਰਟ ਦੇ ਨੂਮੇਰੋ ਯੂਨੋ ਸਥਾਨ' ਤੇ ਪਹੁੰਚ ਗਿਆ |

ਦਿਲਜੀਤ ਦੁਸਾਂਝ ਦੀ ਅਗਲੀ ਪੋਲੀਲੀਡ ਫ਼ਿਲਮ 'ਸੱਜਣ ਸਿੰਘ ਰੰਗਰੂਟ' ਰਿਲੀਜ਼ ਤੋਂ ਸਿਰਫ 19 ਦਿਨ ਦੂਰ ਹੈ | ਹਾਲ ਹੀ ਚ ਉਨ੍ਹਾਂ ਦੇ ਇਸ ਡਰੀਮ ਪ੍ਰੋਜੈਕਟ ਦਾ ਦਿਲ ਨੂੰ ਛੂਹਣ ਵਾਲਾ ਗੀਤ ਰਿਲੀਜ਼ ਹੋਇਆ | 'ਪਿਆਸ', ਸੁੰਦਰ ਅਤੇ ਸੁਹਾਵਣਾ ਰੁਮਾਂਟਿਕ ਗੀਤ ਹੈ | ਗੀਤ ਸਪੀਡ ਰਿਕੌਰਡਸ ਯੂਟਿਊਬ ਹੈਂਡਲ 'ਤੇ ਆ ਗਿਆ ਹੈ ਅਤੇ ਗੀਤ ਨੂੰ ਸਨੇਹੀ ਤੇ ਮਿੱਠੇ ਧੁਨ ਲਈ ਕਾਫੀ ਪ੍ਰਸ਼ੰਸਾ ਮਿਲ ਰਹੀ ਹੈ |

'ਪਿਆਸ' ਨੂੰ ਦੋਸਾਂਝ ਨੇ ਗਾਇਆ ਹੈ ਅਤੇ ਇਸਦਾ ਮਿਊਜ਼ਿਕ ਸੰਗੀਤ ਨਿਰਦੇਸ਼ਕ ਉੱਤਮ ਸਿੰਘ ਦੁਆਰਾ ਰਚਿਆ ਗਿਆ ਹੈ | ਗਾਣੇ ਦੇ ਕੋਮਲ ਬੋਲ ਗੀਤਕਾਰ ਦੇਵ ਕੋਹਲੀ ਨੇ ਲਿਖੇ ਹਨ | ਇਹ ਗੀਤ ਤੁਹਾਨੂੰ ਸੁਨਹਿਰੀ ਪੰਜਾਬ ਦੇ ਇਤਿਹਾਸ ਵਿਚ ਲੈ ਜਾਂਦਾ ਹੈ |

ਗਾਣੇ ਵਿਚ ਤੁਹਾਨੂੰ ਬਹੁਤ ਸਾਰੇ ਖੇਤ, ਪਿੰਡ ਅਤੇ ਪਿੰਡਾਂ ਵਿਚ ਛੋਟੇ ਮਿਲ ਜੁਲ ਕੇ ਰਹਿੰਦੇ ਪਰਿਵਾਰ ਦੇਖਣ ਨੂੰ ਮਿਲਣਗੇ |

diljit dosanjh

ਫ਼ਿਲਮ ਦੇ ਪਹਿਲੇ ਗਾਣੇ 'ਪੀਪਾ' ਦੇ ਨਾਲ ਤੁਸੀਂ ਜਿੰਦਗੀ ਦਾ ਜਸ਼ਨ ਮਨਾਇਆ, ਹੁਣ "ਪਿਆਸ" ਤੁਹਾਨੂੰ ਸ਼ਾਂਤ ਕਰੇਗਾ ਅਤੇ ਆਪਣੇ ਪਿਆਰ ਨੂੰ ਪਾਉਣ ਲਈ ਇੱਛੁਕ ਕਰੇਗਾ | ਦਿਲਜੀਤ ਦੁਸਾਂਝ ਦੀ ਸੁਰੀਲੀ ਆਵਾਜ਼ ਤੇ ਸੁਨੰਦਾ ਸ਼ਰਮਾ ਦੀ ਪ੍ਰਸੰਨਤਾਪੂਰਨ ਸੁੰਦਰਤਾ ਇਸ ਗੀਤ ਨੂੰ ਹੋਰ ਵਧੀਆ ਬਣਾਉਂਦੀ ਹੈ |

'ਸੱਜਣ ਸਿੰਘ ਰੰਗਰੂਟ' ਪਾਲੀਵੁੱਡ ਦੀ ਸਭ ਤੋਂ ਵੱਡੇ ਪ੍ਰੋਜੈਕਟਾਂ ਚੋਂ ਇਕ ਹੈ | ਐਵਾਰਡ ਜੇਤੂ ਡਾਇਰੈਕਟਰ ਪੰਕਜ ਬੱਤਰਾ ਦੁਆਰਾ ਬਣਾਈ ਇਹ ਫ਼ਿਲਮ ਤੁਹਾਨੂੰ ਪਹਿਲੇ ਵਿਸ਼ਵ ਯੁੱਧ ਦੀ ਕਹਾਣੀ ਦੀ ਯਾਦ ਤਾਜ਼ਾ ਕਰਾਏਗੀ | ਫ਼ਿਲਮ ਵਿਚ ਦਿਲਜੀਤ ਦੁਸਾਂਝ ਅਤੇ ਸੁਨੰਦਾ ਸ਼ਰਮਾ ਦੇ ਨਾਲ ਯੋਗਰਾਜ ਸਿੰਘ, ਜਰਨੈਲ ਸਿੰਘ, ਜਗਜੀਤ ਸੰਧੂ ਆਦਿ ਅਹਿਮ ਭੂਮਿਕਾ ਨਿਭਾਉਣਗੇ | ਇਹ ਫਿਲਮ 23 ਮਾਰਚ ਨੂੰ ਥਿਏਟਰਾਂ 'ਚ ਦਸਤਕ ਦੇਵੇਗੀ |

Related Post