ਜਾਣੋ, ਦਿਲਜੀਤ ਦੋਸਾਂਝ ਦੁਬਈ ਐਕਸਪੋ 'ਚ ਮਹਾਨ ਸੰਗੀਤਕਾਰ ਏ.ਆਰ. ਰਹਿਮਾਨ ਨਾਲ ਕਿਉਂ ਹੋਏ ਸ਼ਾਮਲ

By  Pushp Raj January 13th 2022 06:49 PM

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅੱਜ ਕਿਸੇ ਪਛਾਣ ਦੇ ਮੋਹਤਾਜ਼ ਨਹੀਂ ਹਨ। ਕਿਉਕਿ ਆਪਣੀ ਗਾਇਕੀ ਤੇ ਅਦਾਕਾਰੀ ਦੇ ਹੁਨਰ ਨਾਲ ਦਿਲਜੀਤ ਨੇ ਦੇਸ਼ ਤੇ ਵਿਦੇਸ਼ਾਂ ਦੇ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਦੇਸ਼ ਵਿਦੇਸ਼ ਵਿੱਚ ਵੱਡੀ ਗਿਣਤੀ 'ਚ ਲੋਕ ਉਨ੍ਹਾਂ ਦੇ ਫੈਨਜ਼ ਹਨ।

ਦਿਲਜੀਤ ਦੋਸਾਂਝ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਕਈ ਸੰਗੀਤਕਾਰਾਂ ਦੇ ਨਾਲ ਕੰਮ ਕੀਤਾ ਹੈ। ਹਾਲ ਹੀ ਵਿੱਚ, ਦਿਲਜੀਤ ਨੇ ਆਪਣੇ ਫੈਨਜ਼ ਨੂੰ ਇੱਕ ਵੱਡੀ ਤੇ ਦਿਲਚਸਪ ਖ਼ਬਰ ਬਾਰੇ ਅਪਡੇਟ ਦਿੱਤਾ ਹੈ। ਦਿਲਜੀਤ ਨੇ ਦੱਸਿਆ ਕਿ ਉਨ੍ਹਾਂ ਨੇ ਦੁਬਈ ਵਿੱਚ ਹੋਣ ਵਾਲੇ ਸੰਗੀਤ ਐਕਸਪੋ ਲਈ ਮਸ਼ਹੂਰ ਸੰਗੀਤਕਾਰ ਏ.ਆਰ. ਰਹਿਮਾਨ ਜੀ ਨਾਲ ਸਹਿਯੋਗ ਕਰ ਰਹੇ ਹਨ।

 

View this post on Instagram

 

A post shared by ARR (@arrahman)

ਖੈਰ, ਇਸ ਜਾਣਕਾਰੀ ਨੇ ਨਿਸ਼ਚਤ ਤੌਰ 'ਤੇ ਹਰ ਕਿਸੇ ਦਾ ਦਿਨ ਬਣਾ ਦਿੱਤਾ ਹੈ ਕਿਉਂਕਿ ਦੋ ਮੈਗਾ-ਸਟਾਰਾਂ ਨੂੰ ਇਕੱਠੇ ਪਰਫਾਰਮ ਕਰਦੇ ਹੋਏ ਵੇਖਣਾ, ਇਸ ਨੂ੍ੰ ਨਿਸ਼ਚਤ ਤੌਰ'ਤੇ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਹੈ।

ਏ.ਆਰ. ਰਹਿਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਸੰਗੀਤ ਦਾ ਇੱਕ ਸਨਿੱਪਟ ਸਾਂਝਾ ਕੀਤਾ ਜਿਸ ਨੂੰ ਦਿਲਜੀਤ ਦੋਸਾਂਝ ਨੇ ਦੁਬਾਰਾ ਸਾਂਝਾ ਕੀਤਾ ਹੈ।

ਦੋਵੇਂ ਦੁਬਈ ਐਕਸਪੋ 2020 ਵਿੱਚ ਸੰਗੀਤ ਸਮਾਗਮ ਲਈ ਇਕੱਠੇ ਕੰਮ ਕਰ ਰਹੇ ਹਨ, ਦੁਬਈ ਵਿੱਚ ਇਹ ਵਿਸ਼ਵ ਪ੍ਰਦਰਸ਼ਨੀ ਜੋ ਅਕਤੂਬਰ 2021 ਵਿੱਚ ਸ਼ੁਰੂ ਹੋਈ ਸੀ ਅਤੇ ਮਾਰਚ 2022 ਤੱਕ ਚੱਲੇਗੀ। ਬਾਲੀਵੁੱਡ ਅਤੇ ਪੌਲੀਵੁੱਡ ਦੇ ਦੋ ਮੈਗਾ ਕਲਾਕਾਰਾਂ ਦੇ ਇਸ ਸਹਿਯੋਗ ਨੂੰ ਦੇਖਣਾ ਨਿਸ਼ਚਤ ਰੂਪ ਵਿੱਚ ਇੱਕ ਬਰਕਤ ਹੈ।

Image Source: Instagram

ਹੋਰ ਪੜ੍ਹੋ : ਸੋਨੂੰ ਸੂਦ ਦੀ ਭੈਣ ਲੜੇਗੀ ਚੋਣਾਂ, ਅਦਾਕਾਰ ਨੇ ਕਿਹਾ- ਮੈਂ ਉਸ ਲਈ ਨਹੀਂ ਕਰਾਂਗਾ ਚੋਣ ਪ੍ਰਚਾਰ

ਦਿਲਜੀਤ ਦੋਸਾਂਝ ਇਸ ਸਮੇਂ ਆਪਣੀ ਐਲਬਮ 'ਮੂਨ ਚਾਈਲਡ ਈਰਾ' ਦੀ ਸਫ਼ਲਤਾ ਦਾ ਆਨੰਦ ਮਾਣ ਰਹੇ ਹਨ, ਜੋ ਕਿ ਜ਼ਬਰਦਸਤ ਹਿੱਟ ਹੋ ਰਹੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕਈ ਗੀਤ 'ਵੱਟ ਵੇ, ਅਨਫਰਗੇਟੇਬਲ' ਵੀ ਰਿਲੀਜ਼ ਕੀਤੇ ਹਨ।

ਇਸ ਤੋਂ ਬਾਅਦ ਹੁਣ ਉਹ ਵੱਡੇ ਪਰਦੇ 'ਤੇ, ਨਿਮਰਤ ਖਹਿਰਾ ਨਾਲ ਅਗਲੀ ਫਿਲਮ 'ਜੋੜੀ' 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਨ੍ਹਾਂ ਕੋਲ 'ਸ਼ਿਕਰਾ' ਵੀ ਹੈ ਜਿਸ ਨੂੰ ਅੰਬਰਦੀਪ ਸਿੰਘ ਨੇ ਡਾਇਰੈਕਟ ਕੀਤਾ ਹੈ।

Related Post