ਟਿੱਕ-ਟੋਕ ਨੇ ਬਦਲੀ ਇਹਨਾਂ ਮੁੰਡਿਆਂ ਦੀ ਜ਼ਿੰਦਗੀ, ਦਿਲਜੀਤ ਦੋਸਾਂਝ ਨੇ ਇਸ ਗਾਣੇ 'ਚ ਆਉਣਗੇ ਨਜ਼ਰ

By  Rupinder Kaler May 7th 2019 11:07 AM

ਸੋਸ਼ਲ ਮੀਡੀਆ ਨੇ ਹੁਣ ਤੱਕ ਕਈ ਲੋਕਾਂ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਹੈ ਅਜਿਹਾ ਹੀ ਇੱਕ ਨੌਜਵਾਨ ਹੈ ਗੁਰਪ੍ਰੀਤ ਸੋਨੀ । ਜਿਸ ਦੀ ਟਿੱਕ ਟੋਕ ਐਪ ਨੇ ਜ਼ਿੰਦਗੀ ਹੀ ਬਦਲਕੇ ਰੱਖ ਦਿੱਤੀ ਹੈ । ਇਹ ਨੌਜਵਾਨ ਆਪਣੇ ਸਾਥੀਆਂ ਨਾਲ ਮਿਲਕੇ ਟਿੱਕ ਟੋਕ ਵੀਡਿਓ ਬਣਾਕੇ ਪਾਉਂਦਾ ਸੀ । ਇਸ ਵੀਡਿਓ ਰਾਹੀਂ ਇਹ ਨੌਜਵਾਨ ਪੰਜਾਬ ਦੇ ਪੁਰਾਣੇ ਸੱਭਿਆਚਾeਰ ਨੂੰ ਪੇਸ਼ ਕਰਦੇ ਸਨ ।

https://www.instagram.com/p/Bw_DzNAFr1-/

ਇਹਨਾਂ ਵੀਡਿਓ ਰਾਹੀਂ ਗੁਰਪ੍ਰੀਤ ਤੇ ਉਸ ਦੇ ਸਾਥੀਆਂ ਨੂੰ ਏਨੇਂ ਪ੍ਰਸਿੱਧੀ ਮਿਲੀ ਕਿ ਪਊਂਟਾ ਸਾਹਿਬ ਦੇ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਇਹਨਾਂ ਨੌਜਵਾਨਾਂ ਨੂੰ ਹਰ ਕੋਈ ਜਾਨਣ ਲੱਗ ਗਿਆ ।

https://www.instagram.com/p/BwZusqFlHp1/

ਇੱਥੇ ਹੀ ਬੱਸ ਨਹੀਂ ਜਦੋਂ ਗੁਰਪ੍ਰੀਤ ਸੋਨੀ ਤੇ ਉਸ ਦੇ ਸਾਥੀਆਂ ਦੀ ਵੀਡਿਓ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਕੋਲ ਪਹੁੰਚੀ ਤਾਂ ਉਹ ਵੀ ਇਹਨਾਂ ਮੁੰਡਿਆਂ ਤੋਂ ਬਹੁਤ ਪ੍ਰਭਾਵਿਤ ਹੋਏ ।

https://www.instagram.com/p/BwWSgPylZKx/

ਦਿਲਜੀਤ ਦੋਸਾਂਝ ਇਹਨਾਂ ਮੁੰਡਿਆਂ ਨੂੰ ਆਪਣੀ ਕਿਸੇ ਫ਼ਿਲਮ ਦੇ ਗਾਣੇ ਵਿੱਚ ਲਾਂਚ ਕਰ ਰਿਹਾ ਹੈ ।ਖ਼ਬਰਾਂ ਦੀ ਮੰਨੀਏ ਤਾਂ ਦਿਲਜੀਤ ਦੇ ਗਾਣੇ ਦੀ ਵੀਡਿਓ ਵਿੱਚ ਗੁਰਪ੍ਰੀਤ ਤੇ ਉਸ ਦੇ ਸਾਥੀ ਫੰਨੀ ਕਰੈਕਟਰ ਵਿੱਚ ਹੀ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗੁਰਪ੍ਰੀਤ ਤੇ ਉਸ ਦੇ ਸਾਥੀ ਸੋਸ਼ਲ ਮੀਡੀਆ ਤੇ ਖੁਲੀਆਂ ਪੈਂਟਾਂ ਵਾਲਿਆਂ ਦੇ ਨਾਂ ਨਾਲ ਮਸ਼ਹੂਰ ਹਨ ।

Related Post