ਦਿਲਜੀਤ ਦੋਸਾਂਝ ਦਾ ਨਵਾਂ ਗਾਣਾ 'ਮੁੱਛ' ਰਿਲੀਜ਼ ਹੁੰਦੇ ਹੀ ਹਿੱਟ, ਲੱਖਾਂ 'ਚ ਪਹੁੰਚੇ ਵੀਵਰਜ਼ 

By  Rupinder Kaler August 22nd 2019 10:45 AM

ਪਾਲੀਵੁੱਡ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਦਾ ਨਵਾਂ ਗਾਣਾ 'ਮੁੱਛ' ਰਿਲੀਜ਼ ਹੋ ਗਿਆ ਹੈ । ਇਹ ਗਾਣਾ ਰਿਲੀਜ਼ ਹੁੰਦੇ ਹੀ ਹਿੱਟ ਹੋ ਗਿਆ ਹੈ, ਕੁਝ ਹੀ ਘੰਟਿਆਂ ਵਿੱਚ ਇਸ ਗਾਣੇ ਦੇ ਵੀਵਰਜ਼ ੨ ਲੱਖ ਨੂੰ ਪਾਰ ਹੋ ਗਏ ਹਨ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਹ ਗਾਣਾ ਸਾਗਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਗਾਣੇ ਦੇ ਬੋਲ ਕਪਤਾਨ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਦ ਬੌਸ ਨੇ ਤਿਆਰ ਕੀਤਾ ਹੈ ।

https://www.instagram.com/p/B1TPhXNFFy1/?utm_source=ig_embed

ਗੀਤ ਦਾ ਵੀਡੀਓ ਨਵਜੀਤ ਬੁੱਟਰ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ । ਦਿਲਜੀਤ ਦਾ ਇਹ ਗਾਣਾ ਵੀ ਉਹਨਾਂ ਦੇ ਹੋਰਨਾਂ ਗਾਣਿਆਂ ਵਾਂਗ ਭੰਗੜਾ ਸੌਂਗ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਦਿਲਜੀਤ ਤੇ ਇਸ ਗਾਣੇ ਨਾਲ ਜੁੜੇ ਕੁਝ ਹੋਰ ਲੋਕਾਂ ਨੇ ਇਸ ਗਾਣੇ ਦੀ ਵੀਡੀਓ ਦੇ ਬੀਹਾਈਂਡ ਦਾ ਸੀਨ ਸਾਂਝੇ ਕੀਤੇ ਸਨ । ਦਿਲਜੀਤ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੇ ਗਾਣਿਆਂ ਕਰਕੇ ਪੂਰੀ ਦੁਨੀਆਂ ਵਿੱਚ ਜਾਣੇ ਜਾਂਦੇ ਹਨ । ਉਹਨਾਂ ਦਾ ਹਰ ਗਾਣਾ ਹਿੱਟ ਹੁੰਦਾ ਹੈ ।

ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੇ ਗਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ । ਗਾਇਕੀ ਦੇ ਨਾਲ ਨਾਲ ਦਿਲਜੀਤ ਦੀ ਅਦਾਕਾਰੀ ਵੀ ਬਾ ਕਮਾਲ ਹੈ ਉੇਹਨਾਂ ਦੀ ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਫ਼ਿਲਮ 'ਛੜਾ' ਸੁਪਰ ਡੁਪਰ ਹਿੱਟ ਹੋਈ ਹੈ । ਕਮਾਈ ਦੇ ਮਾਮਲੇ ਵਿੱਚ ਇਸ ਫ਼ਿਲਮ ਨੇ ਪੰਜਾਬੀ ਫ਼ਿਲਮਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ।

Related Post