'ਸਰ੍ਹੋਂ ਦਾ ਤੇਲ ਤੇਲ ਨਹੀਂ ਵਿਗਿਆਨ ਦਾ ਚਮਤਕਾਰ ਹੀ ਐ' ਦੇਖੋ ਜਦੋਂ ਦਿਲਜੀਤ ਨੀਰੂ ਬਾਜਵਾ ਨੂੰ ਦੱਸਣ ਲੱਗੇ ਸਰ੍ਹੋਂ ਦੇ ਤੇਲ ਦੇ ਫਾਇਦੇ

By  Aaseen Khan June 19th 2019 11:02 AM -- Updated: June 19th 2019 11:05 AM

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਜੋੜੀ ਜਦੋਂ ਵੀ ਪਰਦੇ 'ਤੇ ਆਈ ਹੈ ਹਰ ਵਾਰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਹੈ। ਇਸ ਵਾਰ ਵੀ 3 ਸਾਲ ਦੇ ਗੈਪ ਤੋਂ ਬਾਅਦ ਸਕਰੀਨ ਸਾਂਝੀ ਕਰਨ ਜਾ ਰਹੇ ਦਿਲਜੀਤ ਤੇ ਨੀਰੂ ਦੀ ਫ਼ਿਲਮ ਛੜਾ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਬੇਹਤਰੀਨ ਨਿਰਦੇਸ਼ਕ ਅਤੇ ਲੇਖਕ ਜਗਦੀਪ ਸਿੱਧੂ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ ਛੜਾ ਦਾ ਇੱਕ ਹੋਰ ਡਾਇਲਾਗ ਪ੍ਰੋਮੋ ਸਾਹਮਣੇ ਆਇਆ ਜਿਸ 'ਚ ਦਿਲਜੀਤ ਦੋਸਾਂਝ ਨੀਰੂ ਬਾਜਵਾ ਨੂੰ ਸਰ੍ਹੋਂ ਦੇ ਤੇਲ ਦੀਆਂ ਖ਼ੂਬੀਆਂ ਦੱਸਦੇ ਹੋਏ ਨਜ਼ਰ ਆ ਰਹੇ ਹਨ।

 

View this post on Instagram

 

Saron Da Tel .... Tel Kaada Vigyan Da Chamtkaar Hee aa..? SHADAA 2 DAYS TO GO Folks... ADVANCE BOOKING OPEN ?? P.S - KUTTA HOVE JEHDA VIAH KARAVE.. Chol Mol Chal Riha Shadaa SHADEE Da ?

A post shared by Diljit Dosanjh (@diljitdosanjh) on Jun 18, 2019 at 8:54pm PDT

ਹੋਰ ਵੇਖੋ : ਰਵਿੰਦਰ ਗਰੇਵਾਲ ਦੀਆਂ ਇਹ ਖ਼ਰੀਆਂ ਗੱਲਾਂ ਬਹੁਤ ਕੁਝ ਕਰਦੀਆਂ ਨੇ ਬਿਆਨ

ਫ਼ਿਲਮ ਦੇ ਟਰੇਲਰ ਤੇ ਗਾਣੇ ਸੁਪਰਹਿੱਟ ਰਹੇ ਹਨ। ਯੂ ਟਿਊਬ 'ਤੇ ਵੀ ਛੜਾ ਫ਼ਿਲਮ ਦੇ ਗੀਤ ਲਗਾਤਾਰ ਚਰਚਾ 'ਚ ਬਣੇ ਹੋਏ ਹਨ। ਇਹ ਫ਼ਿਲਮ ਕਾਮੇਡੀ ਰੋਮਾਂਟਿਕ ਡਰਾਮਾ ਹੋਣ ਵਾਲੀ ਹੈ ਜਿਸ ‘ਚ ਦਿਲੀਜਤ ਅਤੇ ਨੀਰੂ ਬਾਜਵਾ ਸਮੇਤ ਅਨੀਤਾ ਦੇਵਗਨ, ਜਗਜੀਤ ਸੰਧੂ, ਹਰਦੀਪ ਗਿੱਲ, ਗੁਰਪ੍ਰੀਤ ਭੰਗੂ, ਪ੍ਰਿੰਸ ਕੰਵਲਜੀਤ ਸਿੰਘ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਤੇ ਬਨਿੰਦਰ ਬੰਨੀ ਅਹਿਮ ਭੂਮਿਕਾ ਨਿਭਾ ਰਹੇ ਹਨ।

Related Post