ਦਿਲਜੀਤ ਦੋਸਾਂਝ ਤੇ ਵਿਜੇ ਯਮਲਾ ਦੀ ਸ਼ਾਨਦਾਰ ਜੁਗਲਬੰਦੀ ਦੇਖ ਦਿਲ ਹੋ ਜਾਵੇਗਾ ਬਾਗੋਬਾਗ, ਦੇਖੋ ਵੀਡੀਓ

By  Aaseen Khan November 1st 2019 10:50 AM

ਦਿਲਜੀਤ ਦੋਸਾਂਝ ਜਿਹੜੇ ਅੱਜ ਕੱਲ੍ਹ ਆਪਣੇ 'ਜੋੜੀ' ਫ਼ਿਲਮ ਦੇ ਕਿਰਦਾਰ 'ਚ ਪੂਰੀ ਤਰ੍ਹਾਂ ਰੰਗੇ ਹੋਏ ਹਨ। ਹਰ ਰੋਜ਼ ਹੀ ਆਪਣੇ ਕਿਸੇ ਨਾ ਕਿਸੇ ਰੰਗ 'ਚ ਵੀਡੀਓ ਸਾਂਝੀਆਂ ਕਰ ਰਹੇ ਹਨ। ਇਸ 'ਚ ਉਹਨਾਂ ਦਾ ਸਾਥ ਦੇ ਰਹੇ ਨੇ ਸੰਗੀਤਕਾਰ ਅਤੇ ਗਾਇਕ ਉਸਤਾਦ ਵਿਜੇ ਯਮਲਾ ਜਿਹੜੇ ਦਿਲਜੀਤ ਦੋਸਾਂਝ ਨੂੰ ਸਾਜ਼ ਵਜਾਉਣ ਦੀ ਟਰੇਨਿੰਗ ਵੀ ਦੇ ਰਹੇ ਹਨ। ਤਾਜ਼ਾ ਵੀਡੀਓ 'ਚ ਦਿਲਜੀਤ ਦੋਸਾਂਝ ਪ੍ਰਸਿੱਧ ਲੋਕ ਗੀਤ ਗਾਉਂਦੇ ਹੋਏ ਸੁਣਾਈ ਦੇ ਰਹੇ ਹਨ ਅਤੇ ਨਾਲ ਨਾਲ ਤੂੰਬੀ ਵੀ ਵਜਾ ਰਹੇ ਹਨ। ਉਹਨਾਂ ਦੇ ਨਾਲ ਬੈਠੇ ਸਾਥੀ ਵਿਜੇ ਯਮਲਾ ਢੋਲਕ 'ਤੇ ਸਾਥ ਦੇ ਰਹੇ ਹਨ।

 

View this post on Instagram

 

Ravi to Chenab Puchda, Ki Haal hai Satluj Da ? ਪੰਜਾਬ #Folk #punjab #punjabi

A post shared by Diljit Dosanjh (@diljitdosanjh) on Oct 31, 2019 at 5:54am PDT

ਦਿਲਜੀਤ ਦੋਸਾਂਝ ਦਾ ਇਹ ਰੂਪ ਹਰ ਕੋਈ ਕਾਫੀ ਪਸੰਦ ਕਰ ਰਿਹਾ ਹੈ। ਇਸ ਤੋਂ ਪਹਿਲਾਂ ਉਹ ਬੀਨ ਅਤੇ ਤੂੰਬੀ ਵਜਾਉਂਦਿਆਂ ਦਾ ਵੀਡੀਓ ਵੀ ਸਾਂਝਾ ਕਰ ਚੁੱਕੇ ਹਨ। ਦੱਸ ਦਈਏ ਰਿਧਮ ਬੋਆਏਜ਼ ਦੇ ਬੈਨਰ ਹੇਠ ਬਣ ਰਹੀ ਇਹ ਫ਼ਿਲਮ ਅਗਲੇ ਸਾਲ ਯਾਨੀ 2020, ‘ਚ 26 ਜੂਨ ਨੂੰ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲੇਗੀ।ਅੰਬਰਦੀਪ ਸਿੰਘ ਦੇ ਨਿਰਦੇਸ਼ਨ ਇਹ ਫ਼ਿਲਮ ਫ਼ਿਲਮਾਈ ਜਾ ਰਹੀ ਹੈ ਜਿਸ ‘ਚ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ।

ਹੋਰ ਵੇਖੋ : ਬਿਹਾਰ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਅਕਸ਼ੇ ਕੁਮਾਰ, 1 ਕਰੋੜ ਦੀ ਰਾਸ਼ੀ ਕਰਨਗੇ ਦਾਨ

ਇਹ ਫ਼ਿਲਮ ਸੰਗੀਤਕ ਦੁਨੀਆ ਦੇ ਕਲਾਕਾਰਾਂ ‘ਤੇ ਹੀ ਫ਼ਿਲਮਾਈ ਜਾ ਰਹੀ ਹੈ। ਗਾਇਕ ਹਰਸਿਮਰਨ ਅਤੇ ਦ੍ਰਿਸ਼ਟੀ ਗਰੇਵਾਲ ਵੀ ਫ਼ਿਲਮ 'ਚ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਅੰਬਰਦੀਪ ਨੇ ਹੀ ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇਅ ਤੇ ਡਾਈਲੌਗ ਲਿਖੇ ਹਨ।

Related Post