ਦਿਲਜੀਤ ਦੋਸਾਂਝ ਵੀ ਆਏ ਸ਼ਹੀਦ ਜਵਾਨਾਂ ਦੇ ਪਰਿਵਾਰ ਦੀ ਮਦਦ ਲਈ ਅੱਗੇ, ਲਿਖਿਆ ਭਾਵੁਕ ਮੈਸੇਜ

By  Aaseen Khan February 17th 2019 03:13 PM -- Updated: February 17th 2019 04:26 PM

ਦਿਲਜੀਤ ਦੋਸਾਂਝ ਵੀ ਆਏ ਸ਼ਹੀਦ ਜਵਾਨਾਂ ਦੇ ਪਰਿਵਾਰ ਦੀ ਮਦਦ ਲਈ ਆਏ ਅੱਗੇ, ਲਿਖਿਆ ਭਾਵੁਕ ਮੈਸੇਜ : ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਜਿੱਥੇ ਬਾਲੀਵੁੱਡ ਦੇ ਸਿਤਾਰੇ ਅੱਗੇ ਆ ਰਹੇ ਹਨ, ਉੱਥੇ ਹੀ ਪੰਜਾਬੀ ਇੰਡਸਟਰੀ ਵੱਲੋਂ ਵੀ ਮਦਦ ਦੇ ਹੱਥ ਵਧਾਏ ਜਾ ਰਹੇ ਹਨ। ਐਮੀ ਵਿਰਕ ਅਤੇ ਰਣਜੀਤ ਬਾਵਾ ਵੱਲੋਂ ਪੰਜਾਬ ਦੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਜਿੱਥੇ ਮਾਲੀ ਮਦਦ ਦਿੱਤੀ ਗਈ ਹੈ ਉੱਥੇ ਹੀ ਹੁਣ ਦਿਲਜੀਤ ਵੱਲੋਂ ਵੱਲੋਂ ਵੀ ਸ਼ਹੀਦ ਹੋਏ ਜਵਾਨਾਂ ਲਈ ਕਦਮ ਵਧਾਇਆ ਗਿਆ ਹੈ।

 

View this post on Instagram

 

Our Soldiers Protect the Country and the Citizens of the country. They have to live away from their loved ones, not knowing what the next day will bring. The families don’t know when will they see them next. But there was always a hope which is now gone for these families. We can’t take the sorrow away but can try to help a little by donating. It’s our time to do something to help the families of our Shaheed Jawans in this Difficult Time ?? WE STAND WITH THE SOLDIERS AND THEIR FAMILIES ??

A post shared by Diljit Dosanjh (@diljitdosanjh) on Feb 16, 2019 at 11:02pm PST

ਦਿਲਜੀਤ ਨੇ ਆਪਣੇ ਸ਼ੋਸ਼ਲ ਮੀਡੀਆ 'ਤੇ ਪੇਟੀਐਮ ਰਾਹੀਂ ਵੱਡੀ ਰਕਮ ਸ਼ਹੀਦ ਹੋਏ ਜਵਾਨਾਂ ਲਈ ਕੀਤੇ ਜਾ ਰਹੇ ਡੋਨੇਸ਼ਨ ਅਕਾਊਂਟ 'ਚ ਭੇਜੀ ਗਈ ਹੈ। ਉਹਨਾਂ ਇਸ ਦੇ ਨਾਲ ਹੀ ਕਾਫੀ ਭਾਵੁਕ ਕੈਪਸ਼ਨ ਵੀ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਜਵਾਨ ਸਾਡੇ ਲਈ ਦੇਸ਼ ਦੀ ਰੱਖਿਆ ਕਰਦੇ ਹਨ ਇਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਅਗਲਾ ਦਿਨ ਦੇਖਣਾ ਹੈ ਜਾਂ ਨਹੀਂ ਅਤੇ ਜਵਾਨਾਂ ਦੇ ਪਰਿਵਾਰਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਦੁਬਾਰਾ ਕਦੋਂ ਮਿਲਾਂਗੇ। ਪਰ ਫਿਰ ਵੀ ਇਹ ਜਵਾਨ ਦਲੇਰੀ ਨਾਲ ਸਾਡੀ ਅਤੇ ਦੇਸ਼ ਦੀ ਰੱਖਿਆ ਕਰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜਿੰਨ੍ਹਾਂ ਮੈਥੋਂ ਹੋ ਸਕਦਾ ਹੈ ਮੈਂ ਕਰਾਂਗਾਂ ਜਿੰਨ੍ਹਾਂ ਤੁਹਾਡੇ ਤੋਂ ਹੁੰਦਾ ਹੈ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ।

ਹੋਰ ਵੇਖੋ : ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ‘ਤੇ ਪੰਜਾਬੀ ਇੰਡਸਟਰੀ ਸੋਕ ‘ਚ, ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

 

View this post on Instagram

 

?? We stand with our soldiers and their families. We can’t do much but the least we can do is donate and help the families in this difficult time??

A post shared by Diljit Dosanjh (@diljitdosanjh) on Feb 16, 2019 at 11:32pm PST

ਦੱਸ ਦਈਏ 14 ਫਰਵਰੀ ਨੂੰ ਸੀਆਰਪੀਐਫ ਦੇ ਕਾਫਲੇ ‘ਤੇ ਪੁਲਵਾਮਾ ‘ਚ ਅੱਤ ਅੱਤਵਾਦੀ ਹਮਲਾ ਹੋਇਆ ਸੀ ਜਿਸ ‘ਚ 42 ਜਵਾਨਾਂ ਤੋਂ ਵੱਧ ਜਵਾਨ ਵੀਰਗੱਦੀ ਪ੍ਰਾਪਤ ਕਰ ਚੁੱਕੇ ਹਨ। ਇਸ ਆਤਮਘਾਤੀ ਹਮਲੇ ਨਾਲ ਪੂਰਾ ਭਾਰਤ ਵਰਸ਼ ਸਦਮੇ ‘ਚ ਹੈ ਅਤੇ ਲੋਕਾਂ ਵੱਲੋਂ ਸ਼ਹੀਦ ਹੋਏ ਅਤੇ ਜ਼ਖਮੀ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਆ ਕੇ ਸਹਾਰਾ ਬਣਿਆ ਜਾ ਰਿਹਾ ਹੈ।

Related Post