ਦਿਲਜੀਤ ਦੋਸਾਂਝ ਨੇ ਆਪਣੇ ਵਿਰੋਧੀਆਂ ਨੂੰ ਵੀਡੀਓ ਸ਼ੇਅਰ ਕਰਕੇ ਕੁਝ ਇਸ ਤਰ੍ਹਾਂ ਦਿੱਤਾ ਜਵਾਬ

By  Rupinder Kaler June 24th 2020 02:54 PM

ਦਿਲਜੀਤ ਦੋਸਾਂਝ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕਰਕੇ ਉਸ ਮਾਮਲੇ ਤੇ ਆਪਣੀ ਸਫਾਈ ਪੇਸ਼ ਕੀਤੀ ਹੈ, ਜਿਸ ਵਿੱਚ ਕੁਝ ਲੋਕਾਂ ਨੇ ਉਹਨਾਂ ਦੇ ਰੰਗਰੂਟ ਗਾਣੇ ਨੂੰ ਲੈ ਕੇ ਇਤਰਾਜ਼ ਜਤਾਇਆ ਹੈ । ਇਸ ਵੀਡੀਓ ਵਿੱਚ ਦਿਲਜੀਤ ਨੇ ਕਿਹਾ ਹੈ ‘ਜਿਸ ਗਾਣੇ ‘ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ ਉਹ ਫ਼ਿਲਮ 1984 ਦਾ ਹੈ । ਇਸ ਫ਼ਿਲਮ ਤੇ ਫ਼ਿਲਮ ਦੇ ਇਸ ਗਾਣੇ ਨੂੰ ਸੈਂਸਰ ਬੋਰਡ ਨੇ ਮੰਜ਼ੂਰੀ ਦਿੱਤੀ ਸੀ ।

https://www.instagram.com/p/CBcdIEQFyc2/

ਇਸ ਦੇ ਨਾਲ ਹੀ ਫ਼ਿਲਮ ਨੇ ਨੈਸ਼ਨਲ ਅਵਾਰਡ ਵੀ ਜਿੱਤਿਆ ਸੀ । ਫਿਰ ਇਸ ਤੇ ਐੱਫਆਈਆਰ ਕਿਵੇਂ ਹੋ ਸਕਦੀ ਹੈ ਤੇ ਹੁਣ ਇਸ ਫ਼ਿਲਮ ਦੇ ਗਾਣੇ ਤੇ ਕਿਉਂ ਹੰਗਾਮਾ ਹੋ ਰਿਹਾ ਹੈ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿਲਜੀਤ ਨੇ ਫ਼ਿਲਮ 1984 ਦਾ ਗਾਣਾ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਸੀ ।

https://www.instagram.com/p/CBlNL0Al2eT/

ਜਿਸ ਤੋਂ ਬਾਅਦ ਲੁਧਿਆਣਾ ਤੋਂ ਇੱਕ ਸਿਆਸੀ ਆਗੂ ਨੇ ਇਸ ਤੇ ਇਤਰਾਜ ਜਤਾਇਆ ਸੀ ਕਿ ਦਿਲਜੀਤ ਤੇ ਜੈਜ਼ੀ ਬੀ ਗਰਮ ਖਿਆਲੀਆਂ ਨੂੰ ਉਤਸ਼ਾਹਿਤ ਕਰ ਰਹੇ ਹਨ । ਇਸ ਤੋਂ ਬਾਅਦ ਲਗਾਤਾਰ ਇਹ ਮਾਮਲਾ ਤੂਲ ਫੜਦਾ ਜਾ ਰਿਹਾ ਹੈ ।

https://www.instagram.com/p/CBvthDBlVUs/

Related Post