ਦਿਲਜੀਤ ਦੋਸਾਂਝ ਨੇ ਬਲਵਿੰਦਰ ਸਫਰੀ ਨੂੰ ਆਪਣੇ ਸ਼ੋਅ ਦੇ ਦੌਰਾਨ ਸ਼ਰਧਾਂਜਲੀ ਕੀਤੀ ਭੇਂਟ, ਵੀਡੀਓ ਹੋ ਰਿਹਾ ਵਾਇਰਲ

By  Shaminder July 28th 2022 04:12 PM

ਬਲਵਿੰਦਰ ਸਫਰੀ (Balwinder Safri) ਦਾ ਬੀਤੇ ਦਿਨ ਦਿਹਾਂਤ ਹੋ ਗਿਆ । ਜਿਸ ਤੋਂ ਬਾਅਦ ਉਨ੍ਹਾਂ ਨੂੰ ਦੁਨੀਆ ਭਰ ‘ਚ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ । ਗਾਇਕ ਦਿਲਜੀਤ ਦੋਸਾਂਝ (Diljit Dosanjh) ਨੇ ਵੀ ਬਲਵਿੰਦਰ ਸਫਰੀ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।ਇਸ ਦਾ ਇੱਕ ਵੀਡੀਓ ਬ੍ਰਿਟ ਏਸ਼ੀਆ ਟੀਵੀ ਚੈਨਲ ਦੇ ਵੱਲੋਂ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਇੱਕ ਅਜਿਹੇ ਦਿਲਜੀਤ ਦੋਸਾਂਝ ਬਲਵਿੰਦਰ ਸਫਰੀ ਨੂੰ ਯਾਦ ਕਰ ਰਹੇ ਹਨ ।

Balwinder safri- image From instagram

ਹੋਰ ਪੜ੍ਹੋ : ਗਾਇਕ ਬੱਬੂ ਮਾਨ ਦੀਆਂ ਅੱਖਾਂ ਹੋਈਆਂ ਨਮ, ਪੰਜਾਬੀ ਮਰਹੂਮ ਗਾਇਕ ਬਲਵਿੰਦਰ ਸਫ਼ਰੀ ਲਈ ਪਾਈ ਭਾਵੁਕ ਪੋਸਟ

ਬਲਵਿੰਦਰ ਸਫਰੀ ਦਾ ਬੀਤੇ ਦਿਨ ਹੀ ਦਿਹਾਂਤ ਹੋ ਗਿਆ ਸੀ ।ਬਲਵਿੰਦਰ ਸਫਰੀ ਇੱਕ ਅਜਿਹੇ ਗਾਇਕ ਸਨ, ਜਿਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਸਨ । ਉਹ ਪਿਛਲੇ ਕਈ ਮਹੀਨਿਆਂ ਤੋਂ ਹਸਪਤਾਲ ‘ਚ ਭਰਤੀ ਸਨ ਅਤੇ ਉਨ੍ਹਾਂ ਦਾ ਇਲਾਜ ਹਸਪਤਾਲ ‘ਚ ਚੱਲ ਰਿਹਾ ਸੀ ।

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਲਿਲੀ ਸਿੰਘ ਦਿਲਜੀਤ ਦੋਸਾਂਝ ਦੇ ਸ਼ੋਅ ‘ਚ ਪਹੁੰਚ ਕੇ ਇਸ ਤਰ੍ਹਾਂ ਮਸਤੀ ਕਰਦੀਆਂ ਆਈਆ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਸੀ ਅਤੇ ਘਰ ਵਾਲੇ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਘਰ ਵੀ ਲੈ ਗਏ ਸਨ।ਪਰ ਘਰ ਜਾਣ ਤੋਂ ਕੁਝ ਦਿਨ ਬਾਅਦ ਉਹਨਾਂ ਦੀ ਤਬੀਅਤ ਵਿਗੜ ਗਈ ਅਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ।

ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਦਿਲਜੀਤ ਦੋਸਾਂਝ ਪਾਲੀਵੁੱਡ ਦੇ ਨਾਲ ਨਾਲ ਬਾਲੀਵੁੱਡ ਇੰਡਸਟਰੀ ‘ਚ ਵੀ ਸਰਗਰਮ ਹਨ । ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।

 

View this post on Instagram

 

A post shared by BritAsia TV (@britasiatv)

Related Post