ਭਾਰਤ-ਪਾਕਿਸਤਾਨ ਵਿੱਚਾਲੇ ਬਣੇ ਤਣਾਅ ਤੋਂ ਬਾਅਦ ਦਿਲਜੀਤ ਨੇ ਲਿਆ ਇਹ ਵੱਡਾ ਫੈਸਲਾ 

By  Rupinder Kaler February 28th 2019 10:23 AM

ਪਾਕਿਸਤਾਨ ਵਿੱਚ ਅੱਤਵਾਦੀਆਂ ਦੇ ਟਿਕਾਣਿਆਂ ਤੇ ਭਾਰਤੀ ਹਵਾਈ ਫੌਜ ਦੇ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਹਵਾਈ ਫੌਜ ਦੇ ਜਹਾਜ਼ਾਂ ਨੇ ਵੀ ਭਾਰਤ ਦੀਆਂ ਸਰਹੱਦਾਂ ਤੇ ਦਸਤਕ ਦਿੱਤੀ ਹੈ । ਇਸ ਸਭ ਦੇ ਚਲਦੇ ਦੋਹਾਂ ਦੇਸ਼ਾਂ ਦੀਆਂ ਸਰਹੱਦਾਂ ਤੇ ਤਣਾਅ ਦਾ ਮਹੌਲ ਬਣਿਆ ਹੋਇਆ ਹੈ । ਇਹਨਾਂ ਹਮਲਿਆਂ ਤੋਂ ਬਾਅਦ ਸਰਹੱਦ ਤੇ ਵੱਸੇ ਲੋਕ ਵੀ ਦਹਿਸ਼ਤ ਦੇ ਮਾਹੌਲ ਵਿੱਚ ਹਨ ।

Here’s How Diljit Dosanjh’s Wax Statue At Madame Tussauds Was Made

ਅਜਿਹੀ ਸਥਿਤੀ ਦੇ ਚੱਲਦਿਆਂ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਮੈਡਮ ਤੁਸਾਦ ਮਿਊਜ਼ੀਅਮ ਵਿੱਚ ਲੱਗੇ ਆਪਣੇ ਮੋਮ ਦੇ ਪੁਤਲੇ ਦੀ ਰਿਲੀਜ਼ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ।28  ਫਰਵਰੀ ਨੂੰ ਦਿੱਲੀ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਬਣੇ ਇਸ ਪੁਤਲੇ ਦੀ ਘੁੰਡ-ਚੁਕਾਈ ਹੋਣੀ ਸੀ।ਫਿਲਹਾਲ ਇਸ ਦੀ ਅਗਲੀ ਤਾਰੀਕ ਦਾ ਐਲਾਨ ਨਹੀਂ ਕੀਤਾ ਗਿਆ।ਇਸ ਸਭ ਦੀ ਜਾਣਕਾਰੀ ਦਿਲਜੀਤ ਨੇ ਖੁਦ ਸੋਸ਼ਲ ਮੀਡੀਆ ਤੇ ਦਿੱਤੀ ਹੈ ।

https://twitter.com/diljitdosanjh/status/1100725688376614914

ਦਿਲਜੀਤ ਨੇ ਕਿਹਾ ਕਿ ਸਾਡੇ ਜਵਾਨ ਦੇਸ਼ ਦੀ ਰੱਖਿਆ ਲਈ ਸੰਘਰਸ਼ ਕਰ ਰਹੇ ਹਨ ਅਤੇ ਉਹ ਆਪਣੇ ਜਵਾਨਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਭਰ 'ਚ ਵਧ ਰਹੇ ਤਣਾਅ ਦੇ ਕਾਰਨ ਉਨ੍ਹਾਂ ਨੇ ਇਸ ਪੁਤਲੇ ਦੀ ਘੁੰਡ-ਚੁਕਾਈ ਨੂੰ ਫਿਲਹਾਲ ਲਈ ਟਾਲ ਦਿੱਤਾ ਹੈ ਅਤੇ ਜਲਦ ਹੀ ਨਵੀਂ ਤਾਰੀਕ ਦਾ ਐਲਾਨ ਕਰ ਦਿੱਤਾ ਜਾਵੇਗਾ।

https://twitter.com/diljitdosanjh/status/1100733630224117760

Related Post