ਦਿਲਜੀਤ ਦੋਸਾਂਝ ਬਣੇ ਨੰਬਰ ਵਨ ਇੰਡੀਅਨ ਡਿਜ਼ੀਟਲ ਸਟਾਰ, ਸਭ ਤੋਂ ਜ਼ਿਆਦਾ ਡਿਮਾਂਡ ਵਾਲੇ ਗਾਇਕ ਬਣੇ ਦਿਲਜੀਤ

By  Rupinder Kaler August 4th 2020 04:48 PM

ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਨੰਬਰ ਵਨ ਇੰਡੀਅਨ ਡਿਜ਼ੀਟਲ ਸਟਾਰ ਬਣ ਗਏ ਹਨ । ਉਨ੍ਹਾਂ ਦੀ ਨਵੀਂ ਐਲਬਮ ਸੋਸ਼ਲ ਮੀਡੀਆ ‘ਤੇ ਖੂਬ ਧਮਾਲ ਪਾ ਰਹੀ ਹੈ । ਉਨ੍ਹਾਂ ਦੀ ਹਾਲ ‘ਚ ਹੀ ਆਈ ਐਲਬਮ ‘ਗੌਟ’ ਨੇ ਕਾਮਯਾਬੀ ਦੀਆਂ ਨਵੀਆਂ ਉਚਾਈਆਂ ਨੂੰ ਛੂਹਿਆ ਹੈ । ਜਿਸ ਤੋਂ ਬਾਅਦ ਉਨ੍ਹਾਂ ਦੇ ਨਾਂਅ ਨਵਾਂ ਰਿਕਾਰਡ ਕਾਇਮ ਹੋ ਚੁੱਕਿਆ ਹੈ ।ਦਿਲਜੀਤ ਦੀ ਇਸ ਐਲਬਮ ਨੂੰ ਰਿਕਾਰਡ ਤੋੜ ਓਪਨਿੰਗ ਮਿਲੀ ਤੇ ਇੱਕ ਦਿਨ ਤੋਂ ਵੀ ਘੱਟ ਸਮੇਂ ਵਿੱਚ ਵੱਖ-ਵੱਖ ਦੇਸ਼ਾਂ 'ਚ ਨੰਬਰ ਵਨ ਟ੍ਰੈਂਡਿੰਗ ਤੇ ਇਸ ਐਲਬਮ ਨੇ ਆਪਣੀ ਜਗ੍ਹਾ ਬਣਾਈ।

https://www.instagram.com/p/CDbyfrvlFVv/

ਦਿਲਜੀਤ ਦੋਸਾਂਝ ਨੇ ਆਪਣੀ ਨਵੀ ਐਲਬਮ 'G.O.A.T' ਦੇ ਰਿਲੀਜ਼ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਚਾਰਟਬਸਟਰ ਦੇ ਰਾਹੀਂ ਹੋਰ ਉਚਾਈਆਂ ਨੂੰ ਛੂਹਿਆ ਹੈ। ਹਾਲੇ ਵੀ ਇਸ ਪੂਰੀ ਐਲਬਮ ਦਾ ਪੂਰੇ ਵਰਲਡ 'ਚ ਕ੍ਰੇਜ਼ ਬਣਿਆ ਹੋਇਆ ਹੈ ਜਿਸ ਨਾਲ ਦਿਲਜੀਤ ਦੋਸਾਂਝ ਗਲੋਬਲ ਮਿਊਜ਼ਿਕ ਮੈਪ ਤੇ ਸਭ ਤੋਂ ਵੱਧ ਡਿਮਾਂਡ ਵਾਲੇ ਇੰਡੀਅਨ ਗਾਇਕ ਬਣ ਗਏ ਹਨ।

https://www.instagram.com/p/CDZJCMBlB6Y/

ਐਲਬਮ ' 'G.O.A.T' ' ਨੂੰ ਦਿਲਜੀਤ ਦੇ ਸਭ ਫੈਨਜ਼ ਨੇ ਬਹੁਤ ਪਿਆਰ ਦਿੱਤਾ ਕਿਉਂਕਿ ਇਹ ਐਲਬਮ ਦਿਲਜੀਤ ਨੇ ਆਪਣੀ ਜਰਨੀ ਨੂੰ ਡੈਡੀਕੇਟ ਕੀਤੀ 'ਤੇ ਐਲਬਮ ਰਾਹੀਂ ਆਪਣੇ ਸਫ਼ਰ ਬਾਰੇ ਦੱਸਿਆ ਜੋ ਫੈਨਜ਼ ਨੂੰ ਖੂਬ ਪਸੰਦ ਆ ਰਹੀ ਹੈ।

Related Post