ਪੂਰਬ ਹੋ ਜਾਂ ਪੱਛਮ : ਸਵੈਗ ਵਾਲੇ ਸਰਦਾਰ ਦੀ ਹਰ ਪਾਸੇ ਬੱਲੇ ਬੱਲੇ

By  Gourav Kochhar April 21st 2018 12:29 PM -- Updated: April 22nd 2018 05:48 AM

ਸਾਡੇ ਆਪਣੇ ਦੋਸਾਂਝਾਂ ਵਾਲੇ ਨੂੰ ਇਕ ਹੋਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ | ਦਿਲਜੀਤ ਦੋਸਾਂਝ Diljit Dosanjh ਨੂੰ ਡਾਇਰੈਕਟੋਰੇਟ ਆਫ ਫਿਲਮ ਫੈਸਟੀਵਲਜ਼ ਦੁਆਰਾ ਆਯੋਜਿਤ ਰਾਸ਼ਟਰੀ ਫਿਲਮ ਅਵਾਰਡ ਪ੍ਰੋਗਰਾਮ ਦੇ ਦੌਰਾਨ ਸਾਲ ਦੇ ਸਭ ਤੋਂ ਵੱਧ ਤਰੇਂਡਿੰਗ ਸ਼ਖਸੀਅਤ (Most Trending Personality ਓਫ ਥੇ Year) ਲਈ ਦਾਦਾ ਸਾਹਿਬਹਿਬ ਫਾਲਕੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ |

diljit-dosanjh

ਦਾਦਾ ਸਾਹਿਬ ਫਾਲਕੇ ਹਰ ਸਾਲ ਵਿਚ ਇਕ ਵਾਰ ਪੇਸ਼ ਹੋਣ ਵਾਲਾ ਭਾਰਤੀ ਸਿਨੇਮਾ ਦਾ ਸਭ ਤੋਂ ਵੱਡਾ ਪੁਰਸਕਾਰ ਹੈ | ਦਸ ਦੇਈਏ ਕਿ ਇਸ ਤੋਂ ਅਲਾਵਾ ਦਿਲਜੀਤ ਨੇ ਉੜਤਾ ਪੰਜਾਬ ਲਈ ਫਿਲਮਫੇਅਰ ਅਤੇ ਕਲਰਸ ਪੇਟਲ ਦਾ ਸਟਾਈਲ ਆਈਕਾਨ ਪੁਰਸਕਾਰ ਵੀ ਜਿਤਿਆ ਹੈ |

ਸਾਡਾ ਪੱਗ ਵਾਲਾ ਮੁੰਡਾ ਕੇਵਲ ਭਾਰਤ ਵਿਚ ਹੀ ਨੀਂ, ਪੂਰੀ ਦੁਨੀਆਂ ਵਿਚ ਧੂਮਾਂ ਪਾ ਰਿਹਾ ਹੈ | ਦਿਲਜੀਤ Diljit Dosanjh ਆਪਣੀ ਪੱਗ ਨੂੰ ਪੂਰੀ ਸ਼ਾਨ ਨਾਲ ਪਾਉਂਦਾ ਹੈ | ਉਹ ਆਪਣੀ ਪੱਗ ਨਾਲ ਕਿਸੇ ਵੀ ਤਰਾਂ ਦਾ ਸਮਝੌਤਾ ਕਰਨ ਲਈ ਰਾਜ਼ੀ ਨਹੀਂ ਹੁੰਦਾ |

diljit-dosanjh

ਹਾਲ ਹੀ ਚ ਓਸਲੋ, ਨਾਰਵੇ ਚ ਪੱਗ ਦਿਵਸ (Turban Day) ਮਨਾਇਆ ਗਿਆ | ਇਸ ਮੌਕੇ ਤੇ, ਦਿਲਜੀਤ Diljit Dosanjh ਨੂੰ ਸੁਜਾਨ ਹੋਲਜ਼ਵੀਲਰ ਤੋਂ ਇੱਕ ਸ਼ਾਨਦਾਰ ਡਿਜ਼ਾਇਨਰ ਪਗੜੀ ਦੇ ਨਾਲ ਸਨਮਾਨਿਤ ਕੀਤਾ ਗਿਆ | ਦਿਲਜੀਤ ਸਿੰਘ ਇਸ ਤੋਂ ਕਾਫੀ ਖੁਸ਼ ਹੋਏ ਤੇ ਉਨ੍ਹਾਂ ਨੇ ਫੇਸਬੁੱਕ ਰਾਹੀਂ ਸਬ ਦਾ ਧੰਨਵਾਦ ਕੀਤਾ | ਦਿਲਜੀਤ ਨੇ ਆਪਣੇ ਫੇਸਬੁੱਕ ਪੇਜ ਤੇ ਲਿਖਿਆ :

diljit-dosanjh

"#TheNorwegianTurbanDay ?? Feeling Honoured to be a part of the Celebration ? #Susanne #TheOsloTurban @kavarsingh #JasNorway THOSE WHO KNOW HOW TO TIE TURBAN ALSO KNOW HOW TO PROTECT THE TURBAN ?".

ਸਾਡੇ ਸਵੈਗ ਵਾਲੇ ਸਰਦਾਰ ਦੀ ਹਰ ਤਰਫ ਬੱਲੇ ਬੱਲੇ ਹੈ | ਸਾਨੂੰ ਆਸ ਹੈ ਕਿ ਉਹ ਜੋ ਵੀ ਕਰੇ, ਚੜ੍ਹਦੀ ਕਲਾ ਵਿਚ ਰਹੇ |

diljit-dosanjh

Related Post