ਦਿਲਜੀਤ ਦੋਸਾਂਝ 'ਛੜਾ' ਫ਼ਿਲਮ ਨੂੰ ਲੈ ਕੇ ਉਤਸ਼ਾਹਿਤ,ਕਰ ਰਹੇ ਡਾਂਸ 

By  Shaminder June 15th 2019 04:57 PM

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਆਪਣੀ ਫ਼ਿਲਮ 'ਛੜਾ' ਦੇ ਗੀਤ ਮਹਿਫ਼ਿਲ ਤੇ ਨੱਚਦੇ ਹੋਏ ਵਿਖਾਈ ਦੇ ਰਹੇ ਹਨ । ਦਿਲਜੀਤ ਦੋਸਾਂਝ ਦੀ ਇਹ ਫ਼ਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਨੀਰੂ ਬਾਜਵਾ ਵਿਖਾਈ ਦੇਣਗੇ । ਦਿਲਜੀਤ ਦੋਸਾਂਝ ਉਸ ਤੋਂ ਪਹਿਲਾਂ ਫ਼ਿਲਮ ਦੀ ਲਗਾਤਾਰ ਪ੍ਰਮੋਸ਼ਨ 'ਚ ਜੁਟੇ ਹੋਏ ਹਨ ।

https://www.instagram.com/p/ByuThRvFc8x/

ਪਾਲੀਵੁੱਡ ਦੀ ਹਿੱਟ ਜੋੜੀ ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਇੱਕ ਵਾਰ ਫ਼ਿਰ ਸਿਲਵਰ ਸਕਰੀਨ ਤੇ ਇੱਕਠੇ ਦਿਖਾਈ ਦੇਣ ਵਾਲੇ ਹਨ। ਇਸ ਵਾਰ ਇਹ ਜੋੜੀ “ਛੜਾ” ਫ਼ਿਲਮ ਲੈ ਕੇ ਆਉਣ ਵਾਲੀ ਹੈ । ਇਹ ਫ਼ਿਲਮ 21 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ । ਲੋਕਾਂ ਨੂੰ ਇਸ ਫ਼ਿਲਮ ਦਾ ਟਰੇਲਰ ਕਾਫੀ ਪਸੰਦ ਆਇਆ ਹੈ । ਇਸ ਫ਼ਿਲਮ ਵਿੱਚ ਦਿਲਜੀਤ ਪੂਰੀ ਤਰ੍ਹਾਂ ਦੇਸੀ ਅੰਦਾਜ਼ ਵਿੱਚ ਨਜ਼ਰ ਆਉਣਗੇ ।

https://www.instagram.com/p/Byp8d8JlRV1/

ਲੋਕਾਂ ਨੂੰ ਦਿਲਜੀਤ ਦਾ ਇਹ ਅੰਦਾਜ਼ ਬਹੁਤ ਪਸੰਦ ਆਉਦਾ ਹੈ । ਇਸ ਤੋਂ ਪਹਿਲਾਂ ਨੀਰੂ ਬਾਜਵਾ ਨਾਲ ਜਿੰਨੀਆਂ ਵੀ ਹਿੱਟ ਫ਼ਿਲਮਾਂ ਆਈਆ ਹਨ ਉਸ ਵਿੱਚ ਦਿਲਜੀਤ ਦੇਸੀ ਅੰਦਾਜ਼ ਵਿੱਚ ਹੀ ਨਜ਼ਰ ਆਏ ਹਨ । ਛੜਾ ਫ਼ਿਲਮ ਵਿੱਚ ਵੀ ਦਿਲਜੀਤ ਪੂਰੀ ਤਰ੍ਹਾਂ ਦੇਸੀ ਦਿਖਾਈ ਦੇਣਗੇ ।

Related Post