ਦਿਲਜੀਤ ਦੋਸਾਂਝ ਨੇ ਇੰਸਟਾਗਰਾਮ 'ਤੇ ਸ਼ੇਅਰ ਕੀਤਾ ਵੀਡਿਓ 

By  Shaminder September 1st 2018 02:00 PM

ਦਿਲਜੀਤ ਦੋਸਾਂਝ Diljit Dosanjh ਪੰਜਾਬੀ ਇੰਡਸਟਰੀ 'ਚ ਇੱਕ ਅਜਿਹਾ ਨਾਂਅ ਹੈ ਜਿਸਦੀ ਗਾਇਕੀ Singer ਦੀਆਂ ਧੁੰਮਾਂ ਹਰ ਪਾਸੇ ਪਈਆਂ ਹੋਈਆਂ ਨੇ । ਉਨ੍ਹਾਂ ਨੇ ਆਪਣੀ ਗਾਇਕੀ ਰਾਹੀਂ ਹਰ ਪਾਸੇ ਮੱਲਾਂ ਮਾਰੀਆਂ ਨੇ ,ਭਾਵੇਂ ਉਹ ਪਾਲੀਵੁੱਡ ਹੋਵੇ ਜਾਂ ਫਿਰ ਬਾਲੀਵੁੱਡ । ਹਰ ਪਾਸੇ ਇਸ ਸਟਾਈਲਿਸ਼ ਸਿੰਘ ਨੇ ਆਪਣੀ ਗਾਇਕੀ ਦਾ ਜਲਵਾ ਬਿਖੇਰਿਆ ਹੈ । ਆਪਣੀ ਗਾਇਕੀ ਰਾਹੀਂ ਉਨ੍ਹਾਂ ਨੇ ਜਿੱਥੇ ਸਰੋਤਿਆਂ 'ਚ ਆਪਣੀ ਖਾਸ ਥਾਂ ਬਣਾਈ ਹੈ,aੁੱਥੇ ਹੀ ਅਦਾਕਾਰੀ ਦੇ ਖੇਤਰ 'ਚ ਵੀ ਆਪਣਾ ਲੋਹਾ ਮਨਵਾਇਆ ਹੈ ।

https://www.instagram.com/p/BnIia79hMeN/?hl=en&taken-by=diljitdosanjh

ਉਹ ਇੱਕ ਅਜਿਹੇ ਕਲਾਕਾਰ ਨੇ ਜਿਨ੍ਹਾਂ ਨੇ ਸਰੋਤਿਆਂ ਨਾਲ  ਸੁਰਾਂ ਦੀ ਅਜਿਹੀ ਸਾਂਝ ਪਾਈ ਹੈ ਕਿ ਕਰੋੜਾਂ ਲੋਕ ਉਨ੍ਹਾਂ ਦੀ ਗਾਇਕੀ ਦੇ ਕਾਇਲ ਨੇ । ਸੋਸ਼ਲ ਮੀਡੀਆ 'ਤੇ ਅਕਸਰ ਉਹ ਆਪਣੇ ਵੀਡਿਓ ਸਾਂਝੇ ਕਰਦੇ ਰਹਿੰਦੇ ਨੇ । ਹੁਣ ਉਨ੍ਹਾਂ ਨੇ ਆਪਣਾ ਇੱਕ ਵੀਡਿਓ ਸਾਂਝਾ ਕੀਤਾ ਹੈ ।ਜਿਸ 'ਚ ਉਹ ਆਪਣੀ ਫੋਟੋ ਅਪਡੇਟ ਕਰਵਾ ਰਹੇ ਨੇ ,ਕਿਉਂਕਿ ਉਨ੍ਹਾਂ ਦਾ ਵੀਡਿਓ ਤਾਂ ਸਾਂਝਾ ਕਰ ਦਿੱਤਾ ਗਿਆ ਪਰ ਫੋਟੋ ਅਪਡੇਟ ਨਹੀਂ ਕੀਤੀ ਗਈ ।

Diljit Dosanjh

ਉਨ੍ਹਾਂ ਨੇ ਆਪਣਾ ਇਹ ਵੀਡਿਓ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ਅਤੇ ਇਸ ਵੀਡਿਓ ਨੂੰ ਪਸੰਦ ਵੀ ਕੀਤਾ ਹੈ । ਦੱਸ ਦਈਏ ਕਿ ਦਿਲਜੀਤ ਦੋਸਾਂਝ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਵੀਡਿਓ ਸਾਂਝੇ ਕਰਦੇ ਰਹਿੰਦੇ ਨੇ ।ਹੁਣ ਤੱਕ ਦਿਲਜੀਤ ਦੋਸਾਂਝ ਕਈ ਹਿੱਟ ਗੀਤ ਅਤੇ ਪੰਜਾਬੀ ਫਿਲਮਾਂ ਪੰਜਾਬੀ ਫਿਲਮ ਇੰਡਸਟਰੀ ਦੀ ਝੋਲੀ ਪਾ ਚੁੱਕੇ ਨੇ ।

Related Post