ਇਸ ਬੱਚੇ ਨੇ ਭੰਗੜਾ ਕਰਵਾ ਕੇ ਕਰਵਾਈ ਅੱਤ,ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਵੀਡੀਓ

By  Shaminder August 31st 2019 10:31 AM

ਦਿਲਜੀਤ ਦੋਸਾਂਝ ਦਾ ਹਾਲ ਹੀ ‘ਚ ਗਾਣਾ ਆਇਆ ਸੀ ‘ਮੁੱਛ’ ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਇਹ ਗੀਤ ਹਰ ਇੱਕ ਦੇ ਮੂੰਹ ‘ਤੇ ਚੜ੍ਹ ਗਿਆ ਸੀ ।ਇਸ ਗੀਤ ‘ਤੇ ਟਿਕਟੌਕ ਵੀਡੀਓ ਬਣਾ ਕੇ ਲੋਕਾਂ ਵੱਲੋਂ ਲਗਾਤਾਰ ਸ਼ੇਅਰ ਕੀਤੇ ਜਾ ਰਹੇ ਨੇ । ਪਰ ਇੱਕ ਵੀਡੀਓ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ:ਗੋਰਾ ਦਿਲਜੀਤ ਦੋਸਾਂਝ ਦਾ ਗਾਣਾ ਗਾ ਕੇ ਕੱਢੀ ਜਾ ਰਿਹਾ ਹੈ ਵੱਟ

https://www.instagram.com/p/B1wBLgGlkUe/

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਛੋਟਾ ਜਿਹਾ ਬੱਚਾ ਦਿਲਜੀਤ ਦੋਸਾਂਝ ਦੇ ਗੀਤ ‘ਤੇ ਭੰਗੜਾ ਪਾ ਰਿਹਾ ਹੈ । ਬੱਚਾ ਇਸ ਅੰਦਾਜ਼ ਨਾਲ ਭੰਗੜਾ ਪਾ ਰਿਹਾ ਹੈ ਕਿ ਵੱਡੇ ਵੱਡਿਆਂ ਨੂੰ ਮਾਤ ਦੇ ਰਿਹਾ ਹੈ ।

https://www.instagram.com/p/B1RB14QFEU3/

ਇਹ ਬੱਚਾ ਦਿਲਜੀਤ ਦੋਸਾਂਝ ਦੇ ਗੀਤ ‘ਮੁੱਛ’ ‘ਤੇ ਭੰਗੜਾ ਪਾ ਰਿਹਾ ਹੈ । ਇਸ ਬੱਚੇ ਦੇ ਭੰਗੜੇ ਦੇ ਸਟੈੱਪਸ ਦਿਲਜੀਤ ਨੂੰ ਏਨੇ ਪਸੰਦ ਆਏ ਕਿ ਉਹ ਵੀ ਇਸ ਦਾ ਵੀਡੀਓ ਸਾਂਝਾ ਕੀਤੇ ਬਗੈਰ ਰਹਿ ਨਹੀਂ ਸਕੇ । ਇਸ ਵੀਡੀਓ ‘ਤੇ ਲੋਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਨੇ ਅਤੇ ਲਗਾਤਾਰ ਇਸ ਨੂੰ ਸਾਂਝਾ ਕੀਤਾ ਜਾ ਰਿਹਾ ਹੈ ।ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਦਿਲਜੀਤ ਦੋਸਾਂਝ ਨੇ ਇੱਕ ਵੀਡੀਓ ਸਾਂਝਾ ਕੀਤਾ ਸੀ ।

Related Post