ਦਿਲਜੀਤ ਦੋਸਾਂਝ ਨੇ ਉਸਤਾਦ ਲਾਲ ਚੰਦ ਯਮਲਾ ਜੱਟ ਦੀਆਂ ਯਾਦਾਂ ਕੀਤੀਆਂ ਤਾਜ਼ਾ

By  Shaminder November 21st 2019 01:21 PM

ਉਸਤਾਦ ਲਾਲ ਚੰਦ ਯਮਲਾ ਜੱਟ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਉਨ੍ਹਾਂ ਦੇ ਗੀਤ ਯਾਦਗਾਰ ਹੋ ਨਿੱਬੜੇ ਹਨ ਦਿਲਜੀਤ ਦੋਸਾਂਝ ਅਕਸਰ ਉਨ੍ਹਾਂ ਦੇ ਗੀਤ ਗੁਣਗੁਣਾਉਂਦੇ ਹੋਏ ਨਜ਼ਰ ਆਉਂਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਉਹ ਲਾਲ ਚੰਦ ਯਮਲਾ ਜੱਟ ਦਾ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਵੇਖੋ  :ਫ਼ਿਲਮ ‘ਗੁੱਡ ਨਿਊਜ਼’ ਨੂੰ ਲੈ ਕੇ ਚਰਚਾ ‘ਚ ਆਏ ਦਿਲਜੀਤ ਦੋਸਾਂਝ ਨੇ ਇਸ ਇਜ਼ਰਾਇਲੀ ਅਦਾਕਾਰਾ ਤੋਂ ਰੱਖੀ ਇਹ ਮੰਗ

https://www.instagram.com/p/B5Hbb8Pl825/

"ਜਵਾਨੀ ਮੇਰੀ ਰੰਗਲੀ ਚੋਂ ਉੱਡੀ ਜਾਵੇ ਨੂਰ ਵੇ'। ਇਸ ਗੀਤ ਨੂੰ ਉਹ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਅੰਦਾਜ਼ 'ਚ ਹੀ ਗਾ ਰਹੇ ਨੇ ।

https://www.instagram.com/p/B5B3FqxFnqM/

ਦੱਸ ਦਈਏ ਕਿ ਦਿਲਜੀਤ ਦੋਸਾਂਝ ਆਪਣੀ ਫ਼ਿਲਮ 'ਗੁੱਡ ਨਿਊਜ਼' ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ । ਉਨ੍ਹਾਂ ਦੀ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਅਕਸ਼ੇ ਕੁਮਾਰ,ਕਰੀਨਾ ਕਪੂਰ ਸਣੇ ਕਈ ਅਦਾਕਾਰ ਨਜ਼ਰ ਆਉਣਗੇ ।

Related Post