ਸੋਸ਼ਲ ਮੀਡੀਆ ਦੇ ਇਸ ਦੌਰ ‘ਚ ਦਿਲਜੀਤ ਦੋਸਾਂਝ ਨੂੰ ਨਹੀਂ ਕਰਨਾ ਆਉਂਦਾ ਇਹ ਕੰਮ, ਵੀਡੀਓ ਸਾਂਝਾ ਕਰਕੇ ਦੱਸੀ ਦਿਲ ਦੀ ਗੱਲ

By  Shaminder July 9th 2020 11:24 AM

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਮੈਡਮ ਕਹਿ ਰਹੇ ਸੀ ਕਿ ਤੁਸੀਂ ਆਨਲਾਈਨ ਬਹੁਤ ਐਕਟਿਵ ਹੋ । ਪਿਛਲੇ ਸਾਲ ਦੀ ਹੈ ਇਹ ਵੀਡੀਓ, ਰਹਿ ਗਈ ਪਾਈ ਨੀ…ਪਰ ਗੱਲਾਂ ਸੱਚੀਆਂ ਆਂ।

https://www.instagram.com/p/CCZ3X02lM3k/

ਨਾਂ ਮੈਨੂੰ ਆਨਲਾਈਨ ਟਿਕਟ ਬੁਕ ਕਰਨੀ ਆਉਂਦੀ ਆ। ਨਾਂ ਮੈਂ ਕੈਬ ਹੀ ਬੁਕ ਕਰ ਸਕਦਾ । ਜੇ ਕਿਤੇ ਲੜ ਪਵਾਂ ਘਰਦਿਆਂ ਨਾਲ ਪੈਦਲ ਹੀ ਨਿਕਲ ਜਾਂਦਾ ਹੁੰਦਾ। ਕੈਬ ਆੳੇੁਂਦੀ ਨੀ ਬੁਕ ਕਰਨੀ ਤੇ ਕੈਸ਼ ਹੁੰਦਾ ਨਹੀਂ ਅੱਜ ਕੱਲ੍ਹ ਜੇ ਮੈਂ ਕੱਲਾ ਹੋਵਾਂ ਤਾਂ ਸ਼ਾਇਦ ਇਸ ਅਪਡੇਟਡ ਨੈੱਟਵਰਕ ‘ਚ ਸਰਵਾਈਵ ਨਾਂ ਕਰ ਪਾਵਾਂ। ਰੱਬ ਆਸਰੇ ਹੀ ਆ ਮਾਮਲਾ ਮੇਰਾ’।

https://www.instagram.com/p/CCSVJOylTuT/

ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਦਿਲਜੀਤ ਦੋਸਾਂਝ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ ਤੇ ਕਮੈਂਟ ਦੇ ਰਹੇ ਅਤੇ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਹਨ । ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਇੱਕ ਗੀਤ ਲੈ ਕੇ ਆਉਣ ਵਾਲੇ ਹਨ ।

Related Post