ਗਾਇਕ ਦਿਲਜੀਤ ਦੋਸਾਂਝ ਨੇ ਦੱਸਿਆ ਸਫ਼ਲਤਾ ਹਾਸਲ ਕਰਨ ਲਈ ਕਿਸ ਚੀਜ਼ ਦੀ ਹੁੰਦੀ ਹੈ ਜ਼ਰੂਰਤ

By  Rupinder Kaler August 1st 2020 04:08 PM

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਫੋਕਸ ਹੀ ਜੀਵਨ ਵਿੱਚ ਸਫ਼ਲਤਾ ਦੀ ਕੁੰਜੀ ਹੈ । ਇੰਸਟਾਗ੍ਰਾਮ ਤੇ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ‘ਹੈਸ਼ਟੇਗਫੋਕਸ ਜ਼ਿੰਦਗੀ ਵਿੱਚ ਤੁਹਾਡਾ ਧਿਆਨ ਕਈ ਵਾਰ ਭਟਕੇਗਾ ਪਰ ਹਮੇਸ਼ਾ ਫੋਕਸਡ ਰਹੋ । ਤੁਸੀਂ ਇੱਕ ਵਾਰ ਹੀ ਜਿਉਂਦੇ ਹੋ, ਇਸ ਲਈ ਪਰਵਾਹ ਨਹੀਂ ਕਰਨੀ ਕਿਸੇ ਦੀ …ਸਖ਼ਤ ਮਿਹਨਤ ਸਫ਼ਲਤਾ ਦੀ ਕੁੰਜੀ ਹੈ …ਬਾਬਾ ਸਭ ਦਾ ਭਲਾ ਕਰੇ ।’

https://www.instagram.com/p/CCfOMxYl2Gi/

ਤੁਹਾਨੂੰ ਦੱਸ ਦਿੰਦੇ ਹਾਂ ਹਾ ਕਿ ਹਾਲ ਹੀ ਵਿੱਚ ਦਿਲਜੀਤ ਨੇ ਆਪਣੇ ਐਲਬਮ ਦਾ ਟਾਈਟਲ ਟ੍ਰੈਕ ਰਿਲੀਜ਼ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਕੁਝ ਅੰਸ਼ ਦਿਖਾਏ ਹਨ । ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਉਹਨਾਂ ਦੀ ਬਾਲੀਵੁੱਡ ਫ਼ਿਲਮ ਗੁੱਡ ਨਿਊਜ਼ ਰਿਲੀਜ਼ ਹੋਈ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

https://www.instagram.com/p/CCkLe0VF4g8/

https://www.instagram.com/p/CDN7yoSlYMT/

Related Post