ਗਾਇਕ ਦਿਲਜੀਤ ਦੋਸਾਂਝ ਦੀ ਫ਼ਿਲਮ ‘ਜੋੜੀ’ ’ਚ ਇਹ ਗਾਇਕਾ ਹੈ ਹੀਰੋਇਨ !

By  Rupinder Kaler October 9th 2019 01:03 PM

ਗਾਇਕ ਦਿਲਜੀਤ ਦੋਸਾਂਝ ਪੰਜਾਬੀ ਫ਼ਿਲਮਾਂ ਦੇਖਣ ਵਾਲਿਆਂ ਲਈ ਇੱਕ ਹੋਰ ਹਿੱਟ ਫ਼ਿਲਮ ਲੈ ਕੇ ਆਉਣ ਵਾਲੇ ਹਨ । ‘ਜੋੜੀ’ ਟਾਈਟਲ ਹੇਠ ਬਣ ਰਹੀ ਇਸ ਫ਼ਿਲਮ ਦੀ ਸ਼ੂਟਿੰਗ ਅੰਮ੍ਰਿਤਸਰ ਤੇ ਇਸ ਦੇ ਨਾਲ ਲੱਗ ਦੇ ਇਲਾਕਿਆਂ ਵਿੱਚ ਚੱਲ ਰਹੀ ਹੈ । ‘ਛੜਾ” ਫ਼ਿਲਮ ਤੋਂ ਬਾਅਦ ਦਿਲਜੀਤ ਦੀ ਇਹ ਇੱਕ ਹੋਰ ਹਿੱਟ ਫ਼ਿਲਮ ਹੋਵੇਗੀ ਕਿਉਂਕਿ ਇਹ ਫ਼ਿਲਮ ਅੰਬਰਦੀਪ ਡਾਇਰੈਕਟ ਕਰ ਰਹੇ ਹਨ ਇੱਥੇ ਹੀ ਬਸ ਨਹੀਂ ਅੰਬਰਪੀਪ ਨੇ ਹੀ ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇ ਤੇ ਡਾਈਲੌਗ ਲਿਖੇ ਹਨ ।

https://www.instagram.com/p/B3Rkv0mlXvm/

ਫ਼ਿਲਮ ਦੀ ਹੀਰੋਇਨ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਪੰਜਾਬੀ ਗਾਇਕਾ ਨਿਮਰਤ ਖਹਿਰਾ ਦਿਲਜੀਤ ਦੇ ਆਪਜਿਟ ਨਜ਼ਰ ਆਵੇਗੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਨਿਮਰਤ ਖਹਿਰਾ ਦੀ ਬਤੌਰ ਹੀਰੋਇਨ ਇਹ ਤੀਜੀ ਫ਼ਿਲਮ ਹੋਵੇਗੀ।

https://www.instagram.com/p/B0s1MagngX2/

ਨਿਮਰਤ ਖਹਿਰਾ ਪਹਿਲੀ ਵਾਰ ਪੰਜਾਬੀ ਫ਼ਿਲਮ ‘ਲਹੌਰੀਏ’ ਵਿੱਚ ਨਜ਼ਰ ਆਈ ਸੀ। ਬਤੌਰ ਹੀਰੋਇਨ ਉਸਦੀ ਪਹਿਲੀ ਫ਼ਿਲਮ ਤਰਸੇਮ ਜੱਸੜ ਨਾਲ ‘ਅਫਸਰ’ ਸੀ। ਹੁਣ ਉਹ ‘ਜੋੜੀ’ ਵਿੱਚ ਕੰਮ ਕਰ ਰਹੀ ਹੈ। ਇਹ ਫ਼ਿਲਮ ‘ਰਿਦਮ ਬੁਆਏਜ ਇੰਟਰਨੇਟਮੈਂਟ’ ਤੇ ‘ਡਲਮੌਰਾ ਫ਼ਿਲਮਸ’ ਦੇ ਬੈਨਰ ਹੇਠ ਬਣ ਰਹੀ ਹੈ ।ਖ਼ਬਰਾਂ ਦੀ ਮੰਨੀਏ ਤਾਂ ਇਸ ਫ਼ਿਲਮ ਵਿੱਚ ਅਮਰਿੰਦਰ ਗਿੱਲ ਵੀ ਨਜ਼ਰ ਆ ਸਕਦੇ ਹਨ । ਪਰ ਨਿਮਰਤ ਖਹਿਰਾ ਦਾ ਇਸ ਫ਼ਿਲਮ ਵਿੱਚ ਕਿਸ ਤਰ੍ਹਾਂ ਦਾ ਰੋਲ ਹੋਵੇਗਾ, ਇਸ ਖ਼ਬਰ ਨੇ ਖਹਿਰਾ ਦੇ ਪ੍ਰਸ਼ੰਸਕਾਂ ਵਿੱਚ ਉਕਸੁਕਤਾ ਵਧਾ ਦਿੱਤੀ ਹੈ ।

Related Post