ਦਿਲਜੀਤ ਦੋਸਾਂਝ ਹੈ ਸੁਰਜੀਤ ਬਿੰਦਰਖੀਏ ਦਾ ਫੈਨ, ਹਿੱਟ ਗਾਣਾ ਯਾਰ ਬੋਲਦਾ ਗਾ ਕੇ ਕੀਤਾ ਯਾਦ, ਦੇਖੋ ਵੀਡਿਓ 

By  Rupinder Kaler February 4th 2019 01:41 PM

ਗਾਇਕ ਸੁਰਜੀਤ ਬਿੰਦਰਖੀਏ ਦਾ ਹਿੱਟ ਗਾਣਾ ਯਾਰ ਬੋਲਦਾ ਉਹਨਾਂ ਦਾ ਬੇਟਾ ਗਿਤਾਜ਼ ਬਿੰਦਰਖੀਆ ਨਵੇਂ ਰੂਪ ਵਿੱਚ ਲੈ ਕੇ ਆ ਰਹੇ ਹਨ । ਗਿਤਾਜ਼ ਵੱਲੋਂ ਭਾਵੇਂ ਇਹ ਆਪਣੇ ਪਿਤਾ ਨੂੰ ਸ਼ਰਧਾਂਜਲੀ ਹੋਵੇਗੀ ਪਰ ਦੇਖਿਆ ਜਾਵੇ ਤਾਂ ਇਹ ਗਾਣਾ ਹਰ ਇੱਕ ਦੀ ਪਹਿਲੀ ਪਸੰਦ ਹੈ । ਇਸ ਗਾਣੇ ਨੂੰ ਕਈ ਪੰਜਾਬੀ ਗਾਇਕਾਂ ਵੀ ਪਸੰਦ ਕਰਦੇ ਹਨ। ਇਹਨਾਂ ਗਾਇਕਾਂ ਵਿੱਚ ਸਭ ਤੋਂ ਪਹਿਲਾਂ ਆਉਂਦੇ ਹਨ ਟਰਬਨ ਬੁਆਏ ਦਿਲਜੀਤ ਦੋਸਾਂਝ ਜਿੰਨ੍ਹਾ ਨੇ ਇਸ ਗਾਣੇ ਨੂੰ ਆਪਣੇ ਹੀ ਅੰਦਾਜ਼ ਵਿੱਚ ਗਾਇਆ ਹੈ ।

https://www.youtube.com/watch?v=J2xXDCxM2mk

ਇਸ ਗਾਣੇ ਦੀ ਉਹਨਾਂ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ । ਦਿਲਜੀਤ ਮੁਤਾਬਿਕ ਜਿਸ ਸਮੇਂ ਦਿੱਲੀ ਵਰਗੇ ਸ਼ਹਿਰ ਵਿੱਚ ਹਿੰਦੀ ਗਾਣੇ ਸਭ ਤੋਂ ਵੱਧ ਵਜਾਏ ਜਾਂਦੇ ਸਨ ਉਸ ਸਮੇਂ ਦਿੱਲੀ ਵਿੱਚ ਸਿਰਫ ਇੱਕ ਹੀ ਗਾਇਕ ਦਾ ਗਾਣਾ ਵੱਜਦਾ ਸੀ । ਇਹ ਗਾਇਕ ਸੀ ਸੁਰਜੀਤ ਬਿੰਦਰਖੀਆ ਤੇ ਉਹਨਾਂ ਦਾ ਗਾਣਾ ਹਰ ਡੀਜੇ ਦੀ ਸ਼ਾਨ ਸੀ ।

https://www.instagram.com/p/BtbLS-LBlWM/?utm_source=ig_embed

ਇਸ ਤੋਂ ਪਹਿਲਾਂ ਸੁਰਜੀਤ ਬਿੰਦਰਖੀਏ ਦਾ ਇਹ ਗਾਣਾ 2001  ਵਿੱਚ ਰਿਲੀਜ਼ ਹੋਇਆ ਸੀ । ਇਹ ਗਾਣਾ ਭੰਗੜਾ ਪਾਉਣ ਵਾਲਿਆਂ ਦੀ ਪਹਿਲੀ ਪਸੰਦ ਸੀ । ਇਸ ਗਾਣੇ ਨੂੰ ਅੱਜ ਵੀ ਸੁਣਿਆ ਜਾਂਦਾ ਹੈ । ਸੁਰਜੀਤ ਬਿੰਦਰਰਖੀਆ ਪੰਜਾਬ ਦਾ ਸਭ ਤੋਂ ਮਸ਼ਹੂਰ ਗਾਇਕ ਸੀ । ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਲਗਭਗ 250  ਤੋਂ ਵੱਧ ਗਾਣੇ ਦਿੱਤੇ ਸਨ ।ਇੱਕ ਗਾਇਕ ਪਿਤਾ ਨੂੰ ਉਸ ਦੇ ਬੇਟੇ ਵੱਲੋਂ ਦਿੱਤੀ ਜਾ ਰਹੀ ਹੈ ਸ਼ਰਧਾਂਜਲੀ ਕਾਬਿਲੇ ਤਾਰੀਫ ਹੈ।

https://www.youtube.com/watch?v=tGiJSnwBwDQ

Related Post