ਦਿਲਜੀਤ ਦੋਸਾਂਝ ਪਾਰਕ ‘ਚ ਸੈਰ ਕਰਦੇ ਆਏ ਨਜ਼ਰ, ਤਸਵੀਰਾਂ ਕੀਤੀਆਂ ਸਾਂਝੀਆਂ

By  Shaminder May 5th 2022 11:41 AM

ਦਿਲਜੀਤ ਦੋਸਾਂਝ (Diljit Dosanjh) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ (Pics) ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਕਿਸੇ ਪਾਰਕ ਦੀ ਸੈਰ ਕਰਦੇ ਹੋਏ ਨਜ਼ਰ ਆ ਰਹੇ ਹਨ । ਉਨ੍ਹਾਂ ਦਾ ਇਹ ਲੁੱਕ ਕਾਫੀ ਕੂਲ ਲੱਗ ਰਿਹਾ ਹੈ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਲਿਖਿਆ ਕਿ ‘ਲਾਫਿੰਗ ਬੁੱਧਾ ਵਾਂਗ ਮਹਿਸੂਸ ਕਰ ਰਿਹਾ ਹਾਂ ।

diljit dosanjh- image From instagram

ਹੋਰ ਪੜ੍ਹੋ : ਹਾਰਬੀ ਸੰਘਾ ਆਪਣੇ ਬੇਟੇ ਦੇ ਨਾਲ ਦਿਲਜੀਤ ਦੋਸਾਂਝ ਦੇ ਗੀਤਾਂ ‘ਤੇ ਝੂਮਦੇ ਆਏ ਨਜ਼ਰ, ਵੇਖੋ ਵੀਡੀਓ

ਇਹ ਸੋਲੋ ਜਰਨੀ ਆ…ਇਹ ਨਾ ਸੋਚੋ ਕਿ ਕੋਈ ਕੀ ਕਹੂੰਗਾ, ਜ਼ਿੰਦਗੀ ਦੇ ਹਰ ਪਲ ਨੂੰ ਜੀਓ’। ਦਿਲਜੀਤ ਦੋਸਾਂਝ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ।

diljit dosanjh- image From instagram

ਹੋਰ ਪੜ੍ਹੋ : ਦਿਲਜੀਤ ਦੋਸਾਂਝ ਆਪਣੇ ਪਿੰਡ ਦੀਆਂ ਬੀਬੀਆਂ ਨੂੰ ਮਿਲਦੇ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਜਲਦ ਹੀ ਉਹ ਪੰਜਾਬੀ ਫ਼ਿਲਮ ‘ਜੋੜੀ’ ‘ਚ ਨਿਮਰਤ ਖਹਿਰਾ ਦੇ ਨਾਲ ਵੀ ਵਿਖਾਈ ਦੇਣਗੇ । ਇਸ ਤੋਂ ਇਲਾਵਾ ਉਹ ਪੰਜਾਬ ਦੀ ਮਸ਼ਹੂਰ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਬਾਇਓਪਿਕ ‘ਚ ਵੀ ਕੰਮ ਕਰਦੇ ਦਿਖਾਈ ਦੇਣਗੇ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਪ੍ਰਣੀਤੀ ਚੋਪੜਾ ਵੀ ਕੰਮ ਕਰੇਗੀ ।

Diljit Dosanjh image From instagram

ਦੱਸ ਦਈਏ ਕਿ ਇਮਤਿਆਜ਼ ਅਲੀ ਇਸ ਫ਼ਿਲਮ ਨੂੰ ਬਣਾ ਰਹੇ ਹਨ ਅਤੇ ਚਮਕੀਲੇ ਦੇ ਪਰਿਵਾਰ ਤੋਂ ਇਸ ਦੇ ਰਾਈਟਸ ਵੀ ਉਨ੍ਹਾਂ ਨੇ ਲੈ ਲਏ ਹਨ । ਇਸ ਤੋਂ ਇਲਾਵਾ ਹੋਰ ਵੀ ਕਈ ਫ਼ਿਲਮਾਂ ‘ਚ ਉਹ ਕੰਮ ਕਰਦੇ ਦਿਖਾਈ ਦੇਣਗੇ । ਦਿਲਜੀਤ ਦੋਸਾਂਝ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ।

 

View this post on Instagram

 

A post shared by DILJIT DOSANJH (@diljitdosanjh)

Related Post