ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫ਼ਿਲਮ ਬਾਰੇ ਦਿਲਜੀਤ ਦੋਸਾਂਝ ਨੇ ਕਹੀ ਵੱਡੀ ਗੱਲ …!

By  Rupinder Kaler June 30th 2020 03:54 PM

ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਡਿਜ਼ੀਟਲ ਪਲੇਟਫਾਰਮ ਤੇ ਰਿਲੀਜ਼ ਹੋ ਰਹੀਆਂ ਹਨ । ਇਸੇ ਤਰ੍ਹਾਂ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫ਼ਿਲਮ 'ਦਿਲ ਬੇਚਾਰਾ' ਡਿਜ਼ੀਟਲ ਪਲੇਟਫਾਰਮ ਤੇ ਰਿਲੀਜ਼ ਹੋਣ ਜਾ ਰਹੀ ਹੈ । ਇਸ ਖ਼ਬਰ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਕਈ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ ।

https://www.instagram.com/p/CCAFTjBFHkZ/

ਇੱਥੇ ਹੀ ਬਸ ਨਹੀਂ ਦਿਲਜੀਤ ਦੋਜਾਂਝ ਨੇ ਵੀ ਨੇ ਵੀ ਆਪਣੇ ਇੰਸਟਾਗ੍ਰਾਮ ’ਤੇ ‘ਦਿਲ ਬੇਚਾਰਾ’ ਦਾ ਪੋਸਟਰ ਸ਼ੇਅਰ ਕਰਦਿਆਂ ਕਿਹਾ ਕਿ ਫਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋਣੀ ਚਾਹੀਦੀ ਸੀ। ਦਿਲਜੀਤ ਨੇ ਆਪਣੀ ਪੋਸਟ ਪੰਜਾਬੀ ਵਿੱਚ ਪੋਸਟ ਕਰਦਿਆਂ ਕਿਹਾ, "ਇਹ ਫਿਲਮ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣੀ ਚਾਹੀਦੀ ਸੀ... ਮੈਂ ਸੁਸ਼ਾਂਤ ਨੂੰ ਦੋ ਵਾਰ ਮਿਲਿਆ ਸੀ, ਜਾਨਦਾਰ ਬੰਦਾ ਸੀ ਯਾਰ... ਮੈਂ ਇਹ ਫਿਲਮ ਜ਼ਰੂਰ ਦੇਖਾਂਗਾ।" ਦੱਸ ਦਈਏ ਕਿ ਫਿਲਮ ‘ਦਿਲ ਬੇਚਾਰਾ’ 24 ਜੁਲਾਈ ਨੂੰ ਡਿਜ਼ੀਟਲ ਪਲੇਟਫਾਰਮ 'ਤੇ ਰਿਲੀਜ਼ ਹੋ ਰਹੀ ਹੈ।

https://www.instagram.com/p/CCC1rC4F5r-/

Related Post