ਦਿਲਜੀਤ ਦੋਸਾਂਝ ਨੂੰ ਮਿਲਿਆ ਇੱਕ ਹੋਰ ਬ੍ਰਾਂਡ ਮਸ਼ਹੂਰ ਕਰਨ ਦਾ ਕੰਮ, ਮੈਟਰੋ 'ਚ ਦਿਖੇ ਪੋਸਟਰ

By  Gourav Kochhar May 8th 2018 10:41 AM

ਅੱਜ ਕਲ ਦਿਲਜੀਤ ਦੋਸਾਂਝ ਨੂੰ ਉਨ੍ਹਾਂ ਦੇ ਹਰ ਇੱਕ ਪ੍ਰੋਜੈਕਟ ਲਈ ਸਫ਼ਲਤਾ ਮਿਲ ਰਹੀ ਹੈ | ਪੋਲੀਵੁਡ ਵਿਚ ਆਪਣਾ ਨਾਮ ਬਣਾਉਣ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਬਾਲੀਵੁੱਡ ਵਿਚ ਸ਼ੁਰੂਆਤ ਕਿੱਤੀ ਜਿੱਥੇ ਉਨ੍ਹਾਂ ਨੇ ਮੇਹਨਤ ਨਾਲ ਆਪਣੇ ਆਪ ਨੂੰ ਸਿਤਾਰਿਆਂ ਵਿਚ ਸ਼ਾਮਿਲ ਕਰ ਲਿਆ | ਤੇ ਹੁਣ ਉਹ ਵੱਖਰੇ ਕਿਸਮ ਦੀਆਂ ਕੰਪਨੀਆਂ ਮਸ਼ਹੂਰ ਕਰਦੇ ਹੋਏ ਨਜ਼ਰ ਆ ਰਹੇ ਹਨ | ਇੱਕ ਖਾਸ ਗੱਲ ਜੋ ਦਿਲਜੀਤ Diljit Dosanjh ਬਾਰੇ ਕਰਨੀ ਜਰੂਰੀ ਹੈ ਉਹ ਹੈ ਕਿ ਦਿਲਜੀਤ ਜਦੋਂ ਵੀ ਕਿਸੀ ਕੰਮ ਵਿਚ ਹੱਥ ਪਾਉਂਦੇ ਹਨ ਫਿਰ ਚਾਹੇ ਉਹ ਫ਼ਿਲਮ ਹੋਵੇ ਜਾਂ ਮਸ਼ਹੂਰੀ ਉਸਨੂੰ ਨੂੰ ਸਫ਼ਲ ਬਣਾਉਣ ਲਈ ਜੀਅ ਤੋੜ ਮੇਹਨਤ ਕਰਦੇ ਹਨ |

diljit dosanjh

ਹਾਲ ਹੀ ਵਿਚ ਉਨ੍ਹਾਂ ਨੇ ਵੱਡੀ ਦੁਕਾਨ ਬਿਗ - ਬਾਜ਼ਾਰ ਦੀ ਮਸ਼ਹੂਰੀ ਲਈ ਸ਼ੂਟ ਕਰਵਾਇਆ ਸੀ, ਜਿਸਤੋਂ ਦੇਸ਼ ਦੇ ਮਸ਼ਹੂਰ ਕਪੜਾ ਬ੍ਰਾਂਡ ਐਫ.ਬੀ.ਬੀ. ਆਨਲਾਈਨ ਨੇ ਉਨ੍ਹਾਂ ਨੂੰ ਬ੍ਰਾਂਡ ਅੰਬੇਸਡੋਰ ਬਣਾ ਦਿੱਤਾ | ਉਨ੍ਹਾਂ ਦੇ ਸ਼ੂਟ ਦੇ ਪੋਸਟਰ ਸ਼ਹਿਰ ਮੁੰਬਈ ਦੇ ਕੋਨੇ ਕੋਨੇ ਵਿਚ ਲਗੇ ਹੋਏ ਹਨ ਜੋ ਪੰਜਾਬੀਆਂ ਲਈ ਬੜੀ ਮਾਨ ਵਾਲੀ ਗੱਲ ਹੈ | ਇਥੋਂ ਤੱਕ ਕਿ ਦਿਲਜੀਤ ਦੇ ਫੈਨਸ ਉਨ੍ਹਾਂ ਦੀਆਂ ਕਮੀਜ਼ਾਂ ਨੂੰ ਪਾ ਕੇ ਸੋਸ਼ਲ ਮੀਡਿਆ ਤੇ ਅੱਪਲੋਡ ਕਰ ਰਹੇ ਹਨ | ਕੁਝ ਦਿਨ ਪਹਿਲਾਂ, ਦੇਸ਼ ਵਿਚ ਚੱਲ ਰਹੀ ਮੈਟਰੋ ਰੇਲ ਨੂੰ ਵੀ ਵੇਖਿਆ ਗਿਆ ਜੋ ਦਿਲਜੀਤ Diljit Dosanjh ਦੀ ਮਸ਼ਹੂਰੀ ਕਰਦੇ ਦੇ ਪੋਸਟਰਾਂ ਨਾਲ ਪੂਰੀ ਸਜ਼ੀ ਹੋਈ ਸੀ |

ਖ਼ਬਰ ਮਿਲੀ ਹੈ ਕਿ ਦਿਲਜੀਤ Diljit Dosanjh ਨੂੰ ਨੈਸਲੇ ਦਾ ਵੀ ਬ੍ਰਾਂਡ ਅੰਬੇਸਡੋਰ ਬਣਾ ਦਿੱਤਾ ਗਿਆ ਹੈ ਤਾਂ ਹੀ ਤਾਂ ਉਹ ਅੱਜ ਕਲ ਆਪਣੇ ਸੋਸ਼ਲ ਨੈੱਟਵਰਕਿੰਗ ਅਕਾਊਂਟ ਤੇ ਆਪਣੇ ਫੈਨਸ ਨਾਲ ਮੈਗੀ, ਬਾਰ ਵਨ ਚੌਕਲੇਟ ਅਤੇ ਮਿਲਕੀ ਬਾਰ ਦੀਆਂ ਤਸਵੀਰਾਂ ਸਾਂਝਾ ਕਰਦੇ ਹਨ |

ਹੁਣ ਉਹ ਕੋਕਾ ਕੋਲਾ ਦੀ ਮਸ਼ਹੂਰੀ ਕਰਦੇ ਵੀ ਨਜ਼ਰ ਆ ਰਹੇ ਹਨ | ਹਾਲ ਹੀ ਵਿਚ ਦਿਲਜੀਤ ਦੋਸਾਂਝ Diljit Dosanjh ਦੀ ਇੱਕ ਵੀਡੀਓ ਸਾਹਮਣੇ ਆਈ ਜਿਸ ਵਿਚ ਉਹ ਕੋਕਾ ਕੋਲਾ ਦੀ ਮਸ਼ਹੂਰੀ ਉਸਦੇ ਉੱਤੇ ਲਿਖੇ ਨਾਮ "ਸ਼ੋਨਾ" ਨਾਲ ਕਰ ਰਹੇ ਹਨ |

Related Post