ਦਿਲਜੀਤ ਦੋਸਾਂਝ ਦੀ ਫ਼ਿਲਮ ‘ਸੂਰਮਾ’ ਨੂੰ ਹੋਏ ਦੋ ਸਾਲ, ਵੀਡੀਓ ਸਾਂਝੀ ਕਰਕੇ ਤਾਜ਼ਾ ਕੀਤੀਆਂ ਪੁਰਾਣੀਆਂ ਯਾਦਾਂ

By  Rupinder Kaler July 13th 2020 02:55 PM

‘ਸੂਰਮਾ’ ਫ਼ਿਲਮ ਨੂੰ ਰਿਲੀਜ਼ ਹੋਏ ਦੋ ਸਾਲ ਹੋ ਗਏ ਹਨ, ਇਸ ਮੌਕੇ ਤੇ ਗਾਇਕ ਦਿਲਜੀਤ ਦੋਸਾਂਝ ਨੇ ਪੁਰਾਣੀਆਂ ਯਾਦਾਂ ਨੂੰ ਸਾਂਝਾ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ । ਇਸ ਫ਼ਿਲਮ ਵਿੱਚ ਦਿਲਜੀਤ ਦੇ ਨਾਲ ਤਾਪਸੀ ਪਨੂੰ ਵੀ ਸੀ । ਦਿਲਜੀਤ ਨੇ ਇਸ ਫ਼ਿਲਮ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਹੈ ਤੇ ਇਹ ਪੋਸਟ ਸਾਂਝੀ ਕੀਤੀ ਹੈ । ਦਿਲਜੀਤ ਨੇ ਫ਼ਿਲਮ ਦਾ ਇੱਕ ਸੀਨ ਸਾਂਝਾ ਕਰਦੇ ਹੋਏ ਲਿਖਿਆ ਹੈ ‘ਭਾਜੀ ਸੰਦੀਪ ਸਿੰਘ ਦੀ ਜ਼ਿੰਦਗੀ ਅੱਜ ਦੇ ਨੌਜਵਾਨਾਂ ਲਈ ਪ੍ਰੇਰਣਾਦਾਇਕ ਹੈ ਸ਼ਾਇਦ ਹੀ ਕਿਸੇ ਦੀ ਹੋਏ ।

https://www.instagram.com/p/CCOqXjnFtJy/

ਫ਼ਿਲਮ ਦੀ ਜਰਨੀ ਵੀ ਕਮਾਲ ਦੀ ਸੀ ਜਦੋਂ ਇਹ ਫ਼ਿਲਮ ਮੈਨੂੰ ਆਫਰ ਹੋਈ ਸੀ ਉਦੋਂ ਮੈਂ ਇਸ ਨੂੰ ਮਨਾ ਕਰ ਦਿੱਤਾ ਸੀ । ਦੋ ਕਾਰਨ ਸੀ ,,,ਇੱਕ ਮੈਂ ਜ਼ਿੰਦਗੀ ਵਿੱਚ ਕਦੇ ਹਾਕੀ ਨਹੀਂ ਸੀ ਖੇਡੀ …ਦੂਜਾ ਪੰਜਾਬ ਵਿੱਚ ਹਾਕੀ ‘ਤੇ ਪਹਿਲਾਂ ਤੋਂ ਹੀ ਦੋ ਫ਼ਿਲਮਾਂ ਬਣ ਰਹੀਆਂ ਸਨ । ਕੁਝ ਲੋਕਾਂ ਦੀ ਵਜ੍ਹਾ ਕਰਕੇ ਮੈਂ ਇਹ ਫ਼ਿਲਮ ਕਰ ਲਈ । ਇੰਡਸਟਰੀ ਵਿੱਚ ਮੈਂ ਕਦੇ ਦੋਸਤ ਨਹੀਂ ਬਣਾਏ ਪਰ ਅੰਗਦ ਬੇਦੀ ਮੇਰੇ ਵੱਡੇ ਭਰਾ ਵਾਂਗ ਹਨ ਜਿੰਨਾ ਮੈਨੂੰ ਏਨਾਂ ਪਿਆਰ ਦਿੱਤਾ ।

https://www.instagram.com/p/CCgwJAXlzCu/

ਤਾਪਸੀ ਜੀ ਨਾਲ ਵੀ ਕੰਮ ਕਰਕੇ ਬਹੁਤ ਵਧੀਆ ਲੱਗਿਆ’ ਇਸ ਪੋਸਟ ਵਿੱਚ ਦਿਲਜੀਤ ਨੇ ਹੋਰ ਵੀ ਬਹੁਤ ਕੁਝ ਸ਼ੇਅਰ ਕੀਤਾ ਹੈ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਨੂੰ ਸ਼ਾਦ ਅਲੀ ਨੇ ਡਾਇਰੈਕਟ ਕੀਤਾ ਹੈ । ਫ਼ਿਲਮ ਦੀ ਕਹਾਣੀ ਹਾਕੀ ਖਿਡਾਰੀ ਸੰਦੀਪ ਸਿੰਘ ਦੇ ਜੀਵਨ ਤੇ ਅਧਾਰਿਤ ਹੈ ।

https://www.instagram.com/p/CCkLe0VF4g8/

Related Post